ਗੋਆ ਅਦਾਲਤ ਦਾ ਵੱਡਾ ਫੈਸਲਾ- ਤਹਿਲਕਾ ਦਾ ਸਾਬਕਾ ਸੰਪਾਦਕ ਰੇਪ ਕੇਸ ‘ਚ ਬਰੀ

ਨਵੀਂ ਦਿੱਲੀ: ਬਲਾਤਕਾਰ ਦੇ ਕੇਸ ਵਿੱਚ ਤਹਿਲਕਾ ਮੈਗਜ਼ੀਨ ਦੇ ਮੁੱਖ ਸੰਪਾਦਕ  (Tarun Tejpal)ਤਰੁਣ ਤੇਜਪਾਲ ਨੂੰ ਬਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ…

ਨਵੀਂ ਦਿੱਲੀ: ਬਲਾਤਕਾਰ ਦੇ ਕੇਸ ਵਿੱਚ ਤਹਿਲਕਾ ਮੈਗਜ਼ੀਨ ਦੇ ਮੁੱਖ ਸੰਪਾਦਕ  (Tarun Tejpal)ਤਰੁਣ ਤੇਜਪਾਲ ਨੂੰ ਬਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਤਰੁਣ ਤੇਜਪਾਲ ‘ਤੇ ਪਿਛਲੇ 8 ਸਾਲਾਂ ਤੋਂ ਰੇਪ ਕੇਸ ਚੱਲ ਰਿਹਾ ਸੀ। ਉਸ ‘ਤੇ ਲਿਫਟ ਵਿੱਚ ਆਪਣੀ ਸਹਿਯੋਗੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਸਨ।

 

ਕੀ ਹੈ ਪੂਰਾ ਮਾਮਲਾ 
ਇਕ ਔਰਤ ਨੇ ਨਵੰਬਰ 2013 ਨੂੰ (Goa)ਗੋਆ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਇੱਕ ਲਿਫਟ ਦੇ ਅੰਦਰ ਤਰੁਣ ਤੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਜਿਸਦੇ ਬਾਅਦ ਉਸਨੂੰ 30 ਨਵੰਬਰ 2013 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਹ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ। ਕੇਸ ਤੇ ਕਾਰਵਾਈ ਕਰਦਿਆਂ ਗੋਆ ਪੁਲਿਸ ਨੇ ਫਰਵਰੀ 2014 ਵਿਚ ਉਸਦੇ ਖਿਲਾਫ 2,846 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ।

ਇਹ ਕੇਸ ਗੋਆ ਦੀ ਮਪੂਸਾ ਦੀ ਸੈਸ਼ਨ (Court) ਕੋਰਟ ਵਿਚ ਚੱਲ ਰਿਹਾ ਸੀ। ਵਧੀਕ ਜੱਜ ਕਸ਼ਮਾ ਜੋਸ਼ੀ ਨੇ ਸਾਢੇ  ਸੱਤ ਸਾਲ ਪੁਰਾਣੇ ਇਸ ਕੇਸ ਵਿੱਚ ਪਿਛਲੇ ਮਹੀਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਤੇਜਪਾਲ ਦੇ ਕਹਿਣ ‘ਤੇ ਇਸ ਕੇਸ ਦੀ ਸੁਣਵਾਈ ਬੰਦ ਕਮਰੇ ਵਿਚ ਹੋਈ। ਗੋਆ ਪੁਲਿਸ ਨੂੰ ਇਸ ਕੇਸ ਵਿਚ ਵਿਸ਼ੇਸ਼ ਸਰਕਾਰੀ ਵਕੀਲ ਫਰਾਂਸਿਸਕੋ ਤਾਵੋੜਾ ਦਾ ਪੱਖ ਪੂਰਿਆ ਗਿਆ ਸੀ, ਜਦੋਂਕਿ ਵਕੀਲ ਰਾਜੀਵ ਗੋਮਜ਼ ਅਤੇ ਆਮਿਰ ਖਾਨ ਨੇ ਤੇਜਪਾਲ ਦਾ ਕੇਸ ਅਦਾਲਤ ਵਿਚ ਲੜਿਆ ਸੀ।
 

ਹੋਰ ਖ਼ਬਰ ਪੜ੍ਹਨ ਲਈ ਇੱਥੇ ਕਰੋ ਕਲਿੱਕ: ਹੋਮ ਆਈਸੋਲੇਟ ਹੋਣ ਵਾਲੇ ਲੋਕਾਂ ਲਈ ਕੈਪਟਨ ਸਰਕਾਰ ਦਾ ਨਵਾਂ ਉਪਰਾਲਾ

ਅਦਾਲਤ ਨੇ ਤੇਜਪਾਲ ਖ਼ਿਲਾਫ਼ ਬਲਾਤਕਾਰ ਮਾਮਲੇ ਵਿੱਚ 27 ਅਪ੍ਰੈਲ ਨੂੰ ਫ਼ੈਸਲਾ ਸੁਣਾਉਣਾ ਤੈਅ ਕੀਤਾ ਸੀ, ਪਰ ਜੱਜ ਕਸ਼ਮਾ ਜੋਸ਼ੀ ਵੱਲੋਂ ਇਸ ਫ਼ੈਸਲੇ ਨੂੰ 12 ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।ਅਦਾਲਤ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸਟਾਫ ਦੀ ਘਾਟ ਹੈ, ਇਸ ਲਈ ਫੈਸਲਾ ਮੁਲਤਵੀ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *