ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਦੇ ਮੋਰਿੰਡਾ ਚ ਜੈਵਿਕ ਖੇਤੀ ਨੂੰ ਲੈ ਕੇ ਇੱਕ ਕਿਸਾਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੇਵਾਲ ਨਾਲ ਜੁੜੇ ਪੰਜਾਬ ਭਰ ਤੋਂ ਕਿਸਾਨ ਸ਼ਾਮਲ ਹੋਏ।
ਇਸ ਮੋਕੇ ਜਿੱਥੇ ਜੈਵਿਕ ਖੇਤੀ ਕਰਨ ਤੇ ਜੋਰ ਦਿੱਤਾ ਉਥੇ ਹੀ ਕਰਜ ਹੇਠ ਦੱਬੇ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਕੱਢਣ ਲਈ ਸੂਬੇ ਵਿੱਚ ਅਫੀਮ ( ਖਸਖਸ ) ਦੀ ਖੇਤੀ ਕਰਨ ਦੀ ਵੀ ਮੰਗ ਉੱਠੀ।

