ਪੁਲਿਸ ਦਾ ਨਾਕਾ ਵੇਖ ਪਤਨੀ ਨੂੰ ਛੱਡ ਕੇ ਭੱਜ ਨਿਕਲਿਆ ਪਤੀ ! 

ਬਲਜਿੰਦਰ ਸਿੰਘ ਮਹੰਤ, ਖਰੜ : ਸੰਨੀ ਐਨਕਲੇਵ ਵਿਚ ਪੁਲਿਸ ਦੀ ਨਾਕਾਬੰਦੀ ਵੇਖ ਪਤੀ ਟਰੱਕ ਤੇ ਆਪਣੀ ਪਤਨੀ ਨੂੰ ਛੱਡ ਕੇ ਭੱਜ ਨਿਕਲਿਆ। ਉਪਰੰਤ ਪੁਲਿਸ ਵੱਲੋਂ…

ਬਲਜਿੰਦਰ ਸਿੰਘ ਮਹੰਤ, ਖਰੜ : ਸੰਨੀ ਐਨਕਲੇਵ ਵਿਚ ਪੁਲਿਸ ਦੀ ਨਾਕਾਬੰਦੀ ਵੇਖ ਪਤੀ ਟਰੱਕ ਤੇ ਆਪਣੀ ਪਤਨੀ ਨੂੰ ਛੱਡ ਕੇ ਭੱਜ ਨਿਕਲਿਆ। ਉਪਰੰਤ ਪੁਲਿਸ ਵੱਲੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਇੱਕ ਔਰਤ ਨੂੰ 15 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ, ਜਦਕਿ ਟਰੱਕ ਚਾਲਕ ਅਤੇ ਉਸ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਕਾਬੂ ਔਰਤ ਤੇ ਉਸ ਦੇ ਭਗੌੜੇ ਪਤੀ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਐੱਸ.ਆਈ. ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਖਰੜ-ਚੰਡੀਗੜ੍ਹ ਮੁੱਖ ਮਾਰਗ ‘ਤੇ ਮੁੰਡੀ ਖਰੜ ਗਊਸ਼ਾਲਾ ਨੇੜੇ ਨਾਕਾਬੰਦੀ ਕਰ ਕੇ ਲੰਘ ਰਹੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਸ ਦੌਰਾਨ ਟਰੱਕ ਨੰਬਰ ਪੀ.ਬੀ. 11 CY 1389 ਆਉਂਦਾ ਦਿਖਾਈ ਦਿੱਤਾ। ਜਦੋਂ ਪੁਲਿਸ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਨੇ ਕੁਝ ਦੂਰੀ ’ਤੇ ਰੁਕ ਕੇ ਟਰੱਕ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਪਾਰਟੀ ਨੇ ਉਸ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਟਰੱਕ ਚਾਲਕ ਟਰਾਲੇ ਤੋਂ ਹੇਠਾਂ ਉਤਰ ਗਿਆ ਅਤੇ ਟਰੈਫਿਕ ਦਾ ਫਾਇਦਾ ਉਠਾਉਂਦੇ ਹੋਏ ਹਾਈਵੇ ਤੋਂ ਫਰਾਰ ਹੋ ਗਿਆ। ਜਦੋਂ ਪੁਲਿਸ ਨੇ ਟਰੱਕ ਦੇ ਨੇੜੇ ਪਹੁੰਚ ਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੰਡਕਟਰ ਸਾਈਡ ‘ਤੇ ਬੈਠੀ ਇਕ ਔਰਤ ਨੇ ਵੀ ਹੇਠਾਂ ਉਤਰ ਕੇ ਖਿਸਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਦੋਂ ਉਸ ਦੀ ਪਛਾਣ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣਾ ਨਾਂ ਅਮਨਦੀਪ ਕੌਰ ਅਤੇ ਆਪਣੇ ਪਤੀ ਟਰੱਕ ਡਰਾਈਵਰ ਦਾ ਨਾਂ ਗੁਰਪ੍ਰੀਤ ਸਿੰਘ ਦੱਸਿਆ। ਟਰੱਕ ਦੀ ਤਲਾਸ਼ੀ ਲੈਣ ‘ਤੇ ਡਰਾਈਵਰ ਦੀ ਸੀਟ ਹੇਠਾਂ ਲੁਕੋ ਕੇ ਰੱਖੀ ਗਈ 15 ਕਿਲੋ ਭੁੱਕੀ ਬਰਾਮਦ ਹੋਈ। ਪੁਲਿਸ ਨੇ ਉਕਤ ਔਰਤ ਸਮੇਤ ਉਸ ਦੇ ਫਰਾਰ ਪਤੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *