ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਕ ਵਧੀਆ ਕਾਰ ਖਰੀਦਣ ਦੀ ਸਭ ਦੀ ਚਾਹ ਹੁੰਦੀ ਹੈ ਪਰ ਜੇ ਇਹੀ ਚਾਹ ਤੁਹਾਡੇ ਬਜਟ ‘ਚ ਹੋਵੇ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਇਨ੍ਹਾਂ ਤਿਓਹਾਰਾਂ ਦੇ ਸੀਜ਼ਨ ‘ਚ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਆਪਣੇ ਸੁਪਨਿਆਂ ਦੀ ਕਾਰ ਤਾਂ ਤੁਹਾਡੇ ਸੁਪਨੇ ਨੂੰ ਪੂਰਾ ਕਰਨ ਲਈ ਮਾਰੂਤੀ ਸੁਜ਼ੂਕੀ ਲੈਕੇ ਆਇਆ ਹੈ ਬੰਪਰ ਧਮਾਕਾ।
ਜੀ ਹਾਂ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ, ਇਸ ਫੈਸਟੀਵ ਸੀਜ਼ਨ ਚ ਗਾਹਕਾਂ ਨੂੰ ਖੁਸ਼ ਕਰਨ ਲਈ ਸ਼ਾਨਦਾਰ ਡੀਲਸ ਦਾ ਤੋਹਫਾ ਲੈ ਕੇ ਆਈ ਹੈ। ਦੱਸ ਦੇਇਏ ਤੁਸੀ ਕੰਪਨੀ ਦੀ ਪੁਰਾਣੀ ਕਾਰ ਬੇਹੱਦ ਘਟ ਕੀਮਤ ‘ਚ ਘਰ ਲੈ ਕੇ ਜਾ ਸਕਦੇ ਹੋ। ਕੰਪਨੀ ਦੇ ਫਰਮ ਦੀ ਅਧਿਕਾਰਿਤ ਵੈਬਸਾਈਟ ਣਤੇ ਮਾਰੂਤੀ ਆਲਟੋ ਨਾਲੋਂ ਵੀ ਘਟ ਕੀਮਤ ‘ਚ ਵੈਗਨ ਆਰ ਐਲਐਕਸਆਈ ਅਤੇ ਸਵਿਫਟ ਕਾਰਾ ਦੀ ਵਿਕਰੀ ਧੜਾ ਧੜ ਹੋ ਰਹੀ ਹੈ।
Truevalue ਦੀ ਦਿੱਤੀ ਵੈੱਬ ਸਾਇਟ ‘ਤੇ ਤੁਸੀਂ 2.15 ਲੱਖ ਤੋਂ ਵੀ ਘਟ ਕੀਮਤ ‘ਚ ਵੈਗਨ ਆਰ ਐਲਐਕਸਆਈ ਆਪਣੇ ਘਰ ਲੈ ਜਾ ਸਕਦੇ ਹੋ। ਨਾਲ ਹੀ ਤੁਹਾਨੂੰ ਇਨ੍ਹਾਂ ਕਾਰਾ ‘ਤੇ 6 ਮਹੀਨਿਆਂ ਦੀ ਗਰੰਟੀ ਅਤੇ 3 ਸਰਵਿਸੇਜ ਵੀ ਮੁਫ਼ਤ ਮਿਲਣਗੀਆਂ।
ਮਾਰੂਤੀ ਦੀ ਦੂਜੇ ਨੰਬਰ ਤੇ ਸਭ ਤੋਂ ਵੱਧ ਖਰੀਦੀ ਜਾਣ ਵਾਲੀ ਕਾਰ ਖਰੀਦੀ ਜਾਣ ਵਾਲੀ ਕਾਰ ਸਵਿਫਟ ਹੈ। ਦਿੱਤੀ ਜਾਣਕਾਰੀ ਮੁਤਾਬਿਕ ਇਹ 2011 ਦਾ ਮਾਡਲ ਹੈ, ਜੋ 1.70 ਲੱਖ ਦੀ ਕੀਮਤ ‘ਚ ਉਪਲੱਬਧ ਹੈ।



