America ‘ਚ 3 ਦਿਨਾਂ ‘ਚ ਵਾਪਰਿਆ ਦੂਜਾ ਜਹਾਜ਼ ਹਾਦਸਾ, 2 ਹਲਾਕ

ਮਿਸ਼ੀਗਨ- ਅਮਰੀਕਾ (America) ਦੇ ਉੱਤਰੀ ਮਿਸ਼ੀਗਨ ਵਿਚ ਇਕ ਜਹਾਜ਼ ਹਾਦਸੇ (Plane Crash) ਵਿਚ ਪਾਇਲਟ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਪਿਛਲੇ 3 ਦਿਨਾਂ…

ਮਿਸ਼ੀਗਨ- ਅਮਰੀਕਾ (America) ਦੇ ਉੱਤਰੀ ਮਿਸ਼ੀਗਨ ਵਿਚ ਇਕ ਜਹਾਜ਼ ਹਾਦਸੇ (Plane Crash) ਵਿਚ ਪਾਇਲਟ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਪਿਛਲੇ 3 ਦਿਨਾਂ ਵਿਚ ਇਸ ਇਲਾਕੇ ਵਿਚ ਹੋਇਆ ਇਹ ਦੂਜਾ ਹਾਦਸਾ ਹੈ। ਪੁਲਿਸ (Police) ਨੇ ਸੋਮਵਾਰ ਨੂੰ ਦੱਸਿਆ ਕਿ ਪਾਇਲਟ ਕੇਨੇਥ ਡੈਨੀਅਲ ਯਾਟ (61) ਅਤੇ 21 ਸਾਲਾ ਯਾਤਰੀ ਕੋਰਬਿਨ ਡੈਨਿਸ ਕੈਨੇਡੀ, ਚਾਰਲੇਵੋਈਕਸ ਕਾਊਂਟੀ ਦੀ ਮੇਲਰੋਜ਼ ਟਾਊਨਸ਼ਿਪ ਵਿਚ ਜੰਗੀ ਇਲਾਕੇ ਵਿਚ ‘ਬੀਚਕ੍ਰਾਫਟ ਕਿੰਗ ਏਅਰ’ ਜਹਾਜ਼ ਵਿਚ ਸੋਮਵਾਰ ਦੁਪਹਿਰ ਨੂੰ ਮ੍ਰਿਤਕ (Dead) ਮਿਲੇ।

Also Read: ਟਿਕਰੀ ਬਾਰਡਰ ‘ਤੇ ਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦਾ ਦੇਹਾਂਤ

ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫੈਡਰਲ ਏਵੀਏਸ਼ਨ ਪ੍ਰਸ਼ਾਸਨ (FAA) ਅਤੇ ਨੈਸ਼ਨਲ ਟਰਾਂਸਪੋਰਟ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਕਰ ਰਹੇ ਹਨ। ਐਫ.ਏ.ਏ. ਦੇ ਇਕ ਬਿਆਨ ਮੁਤਾਬਕ ਮਿਸ਼ੀਗਨ ਦੇ ਬੀਵਰ ਟਾਪੂ ’ਤੇ ਸ਼ਨੀਵਾਰ ਨੂੰ ਹੋਏ ਜਹਾਜ਼ ਹਾਦਸੇ ਵਿਚ ਵੀ 4 ਲੋਕਾਂ ਮਾਰੇ ਗਏ ਸਨ।

Also Read: ਸਿੱਧੂ ਖਿਲਾਫ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ 25 ਨਵੰਬਰ ਤੱਕ ਮੁਲਤਵੀ

Leave a Reply

Your email address will not be published. Required fields are marked *