ਤੇਜ਼ ਰਫਤਾਰ ਕਾਰ ਨੇ ਸਕੂਟੀ ਨੂੰ ਮਾਰੀ ਟੱਕਰ, ਬਜ਼ੁਰਗ ਮਹਿਲਾ ਸਣੇ 2 ਦੀ ਮੌਤ

ਨਵਾਂਸ਼ਹਿਰ- ਬੰਗਾ ਨਵਾਂਸ਼ਹਿਰ ਨੈਸ਼ਨਲ ਹਾਈਵੇ ਮਾਰਗ ਉੱਤੇ ਗ੍ਰੈਂਡ ਰਿਜ਼ਾਰਟ ਦੇ ਸਾਹਮਣੇ ਕਾਰ ਤੇ ਸਕੂਟੀ ਵਿਚਾਲੇ ਵਾਪਰੇ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਉਥੇ…

ਨਵਾਂਸ਼ਹਿਰ- ਬੰਗਾ ਨਵਾਂਸ਼ਹਿਰ ਨੈਸ਼ਨਲ ਹਾਈਵੇ ਮਾਰਗ ਉੱਤੇ ਗ੍ਰੈਂਡ ਰਿਜ਼ਾਰਟ ਦੇ ਸਾਹਮਣੇ ਕਾਰ ਤੇ ਸਕੂਟੀ ਵਿਚਾਲੇ ਵਾਪਰੇ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਇਹ ਸਾਰੀ ਘਟਨਾ ਰਿਜ਼ਾਰਟ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। 

Also Read: ਪੰਜਾਬ: ਜਾਟ ਮਹਾਸਭਾ ਪ੍ਰਧਾਨ ਦੇ ਅਹੁਦੇ ਤੋਂ ਹਟਾਈ ਗਈ ਨਵਜੋਤ ਕੌਰ ਸਿੱਧੂ

ਰਿਜ਼ਾਰਟ ਵਿੱਚ ਮਿਲੀ ਸੀ,ਸੀ,ਟੀ,ਵੀ ਫੁਟੇਜ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਜੋ ਨਵਾਂਸ਼ਹਿਰ ਤੋਂ ਬੰਗਾ ਵੱਲ ਤੇਜ਼ ਰਫਤਾਰ ਵਿਚ ਜਾ ਰਹੀ ਸੀ। ਇਸੇ ਦੌਰਾਨ ਓਵਰਟੇਕ ਕਰਨ ਦੌਰਾਨ ਉਸ ਨੇ ਇਕ ਸਕੂਟੀ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਕੂਟੀ ਨਾਲ ਟਕਰਾਉਣ ਤੋਂ ਬਾਅਦ ਰਿਜ਼ਾਰਟ ਦੀ ਕੰਧ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਕਾਰ ਚਾਲਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਘਟਨਾ ਦੌਰਾਨ ਸਕੂਟੀ ਸਵਾਰ ਬਜ਼ੁਰਗ ਮਹਿਲਾ ਦੀ ਵੀ ਮੌਤ ਹੋ ਗਈ ਜਦਕਿ ਸਕੂਟੀ ਚਾਲਕ ਬਜ਼ੁਰਗ ਅਤੇ ਕਾਰ ਵਿੱਚ ਸਵਾਰ ਇੱਕ ਹੋਰ ਵਿਆਕਤੀ ਨੂੰ ਭਿਆਨਕ ਸੱਟਾਂ ਲੱਗਣ ਕਰਕੇ ਨਵਾਂਸ਼ਹਿਰ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Also Read: ਪੰਜਾਬ ਸਰਕਾਰ ਵਲੋਂ IAS ਤੇ PCS ਅਧਿਕਾਰੀਆਂ ਦਾ ਤਬਾਦਲਾ, ਦੇਖੋ ਲਿਸਟ

Leave a Reply

Your email address will not be published. Required fields are marked *