School Time change: ਪੰਜਾਬ ਦੇ ਸਕੂਲਾਂ ਦੇ ਸਮੇਂ ‘ਚ ਕੀਤੀ ਤਬਦੀਲੀ

ਮੋਹਾਲੀ : ਠੰਡ ਦਾ ਕਹਿਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਇਸ ਹੱਡ ਚਿਰਵੀਂ ਠੰਡ ਵਿੱਚ ਬੱਚਿਆ ਦਾ ਸਕੂਲ ਜਾਣਾ ਅਤੇ ਆਮ ਜ਼ਿੰਦਗੀ ਬਹੁਤ ਪ੍ਰਭਾਵਿਤ…

school time change

ਮੋਹਾਲੀ : ਠੰਡ ਦਾ ਕਹਿਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਇਸ ਹੱਡ ਚਿਰਵੀਂ ਠੰਡ ਵਿੱਚ ਬੱਚਿਆ ਦਾ ਸਕੂਲ ਜਾਣਾ ਅਤੇ ਆਮ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਗਈ ਹੈ। ਅਜਿਹੇ ਠੰਡੇ ਮੌਸਮ ਵਿੱਚ ਬੱਚਿਆ ਦੀ ਸਕੂਲਾਂ ਵਿੱਚ ਅੱਧੇ ਤੋਂ ਵੀ ਘੱਟ ਰਹਿ ਗਈ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਕੂਲ ਜਾਣ ਵਾਲੇ ਬੱਚਿਆ ਨੂੰ ਥੋੜੀ ਰਾਹਤ ਦਿੱਤੀ ਹੈ। ਸਰਕਾਰ ਨੇ ਪੰਜਾਬ ਦੇ ਸਕੂਲਾਂ ਦੇ ਸਮੇਂ ਵਿੱਚ ਕੁਝ ਤਬਦੀਲੀ ਕੀਤੀ ਹੈ।

ਪੰਜਾਬ ਸਰਕਾਰ ਦੇ ਸਕੱਤਰ ਅਨਿੰਦਿੱਤਾ ਮਿੱਤਰਾ ਨੇ ਅੱਜ ਹੁਕਮ ਜਾਰੀ ਕੀਤਾ ਹੈ। ਉਹਨਾਂ ਨੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਹ ਸਮਾਂ 16 ਤੋਂ 21 ਜਨਵਰੀ ਲਈ ਲਾਗੂ ਹੋਵੇਗਾ। ਉਹਨਾਂ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਸਵੇਰੇ ਦਸ ਵਜੇ ਤੋਂ ਦੁਪਹਿਰ ਤਿੰਨ ਵਜੇ ਤਕ ਖੁੱਲ੍ਹਣਗੇ। ਇਸ ਦੇ ਨਾਲ ਹੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰ ਦਸ ਤੋਂ ਦੁਪਹਿਰ ਦੇ 3:20 ਵਜੇ ਤਕ ਖੁੱਲ੍ਹੇ ਰਹਿਣਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://www.youtube.com/live/PIKUt2qz4pY?si=q56C76o76EeB_Se8 

Leave a Reply

Your email address will not be published. Required fields are marked *