ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 23 ਮਈ ਨੂੰ ਲੋਕਸਭਾ ਚੋਣਾਂ ਦਾ ਨਤੀਜਾ ਆਇਆ ਜਿਸ ਚ ਮੋਦੀ ਸਰਕਾਰ ਦੂਜੀ ਵਾਰ ਸੱਤਾ ਚ ਆਈ। ਇਹਨਾਂ ਚੋਣਾਂ ਨੂੰ ਹੋਏ ਨੂੰ ਕਾਫੀ ਸਮਾਂ ਹੋ ਚੁੱਕਾ ਹੈ ਪਰ ਲੁਧਿਆਣਾ ਦਾ ਇਕ ਅਜਿਹਾ ਪਿੰਡ ਜਿੱਥੇ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ।
ਦਸ ਦਈਏ ਕਿ ਪਿੰਡ ਜਵਾਹਰਵਾਲਾ ਦੇ ਇਕ ਸਰਕਾਰੀ ਸਕੂਲ ਦੇ ਕਮਰੇ ਦੇ ਦਰਵਾਜ਼ੇ ਵਿਦਿਆਰਥੀ ਲਈ ਬੰਦ ਹੋਏ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਖੁੱਲ੍ਹੇ ਅਸਮਾਨ ਥੱਲੇ ਪੜ੍ਹਨ ਲਈ ਮਜ਼ਬੂਰ ਹੋਏ ਪਏ ਹਨ।
ਦਸ ਦਈਏ ਕਿ ਮਈ ‘ਚ ਹੋਈਆਂ ਚੋਣਾਂ ਤੋਂ ਬਾਅਦ ਈਵੀਐਮ ਮਸ਼ੀਨਾਂ ਅਜੇ ਵੀ ਸਰਕਾਰੀ ਸਕੂਲ ਦੇ ਕਮਰੇ ਚ ਬੰਦ ਪਏ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸਿਆ ਇਹ ਵੀ ਜਾ ਰਿਹਾ ਹੈ ਕਿ 11ਵੀੰ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਤਾਂ ਇਸ ਪਰੇਸ਼ਾਨੀ ਦੇ ਕਾਰਨ ਕਈ ਵਿਸ਼ਿਆਂ ਦੀ ਕਲਾਸਾਂ ਨਹੀਂ ਲੱਗ ਰਹੀਆਂ ਹਨ। ਉੱਥੇ ਹੀ ਇਸ ਮਸਲੇ ਤੇ ਡੀਸੀ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਇਕ ਮਸਲਾ ਚੋਣ ਕਮਿਸ਼ਨ ਦਾ ਹੈ ਤੇ ਉਹੀ ਇਸ ਮਸਲੇ ਨੂੰ ਹੱਲ ਕਰਨਗੇ।


