ਖੌਫਨਾਕ ! Youtube ਤੋਂ ਸਿੱਖਿਆ ਕਿਵੇਂ ਹੋਵੇਗੀ ਬਿਨਾਂ ਦਰਦ ਦੇ ਮੌਤ, ਫਿਰ…

National News : ਮੱਧ ਪ੍ਰਦੇਸ਼ ਦੇ ਭੋਪਾਲ ‘ਚ ਇਕ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਖੁਦਕੁਸ਼ੀ ਕਰਨ ਲਈ ਉਸ ਨੇ ਬੇਹੱਦ ਖੌਫਨਾਕ ਕਦਮ…

National News : ਮੱਧ ਪ੍ਰਦੇਸ਼ ਦੇ ਭੋਪਾਲ ‘ਚ ਇਕ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਖੁਦਕੁਸ਼ੀ ਕਰਨ ਲਈ ਉਸ ਨੇ ਬੇਹੱਦ ਖੌਫਨਾਕ ਕਦਮ ਚੁੱਕ ਲਿਆ। ਸੂਬੇ ਦੀ ਰਾਜਧਾਨੀ ‘ਚ ਇਕ ਨੌਜਵਾਨ ਨੇ ਪਹਿਲਾਂ Youtube ਤੋਂ ਬਿਨਾਂ ਦਰਦ ਦੇ ਖੁਦਕੁਸ਼ੀ ਕਿਵੇਂ ਕਰੀਏ ਬਾਰੇ ਸਰਚ ਕਰ ਕੇ ਜਾਣਕਾਰੀ ਹਾਸਲ ਕੀਤੀ, ਫਿਰ ਨਾਈਟ੍ਰੋਜਨ ਗੈਸ ਸਿਲੰਡਰ ਦਾ ਸਹਾਰਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਇਹ ਤਰੀਕਾ ਭਾਰਤ ਵਿੱਚ ਪਹਿਲਾਂ ਨਹੀਂ ਅਪਣਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਿਧਾਰਥ ਮਹਾਜਨ ਡਿਪ੍ਰੈਸ਼ਨ ਤੋਂ ਪੀੜਤ ਸੀ। ਸਿਧਾਰਥ ਨੇ ਆਪਣਾ ਮੂੰਹ ਪੂਰੀ ਤਰ੍ਹਾਂ ਪਾਲੀਥੀਨ ਨਾਲ ਢੱਕਿਆ ਹੋਇਆ ਸੀ। ਮ੍ਰਿਤਕ ਸਿਧਾਰਥ ਮਹਾਜਨ ਆਈਟੀ ਪ੍ਰੋਫੈਸ਼ਨਲ ਵਜੋਂ ਕੰਮ ਕਰਦਾ ਸੀ। ਲਾਸ਼ ਦੇ ਕੋਲ 5 ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ। ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਉਸ ਨੇ ਯੂ-ਟਿਊਬ ‘ਤੇ ਆਸਾਨ ਅਤੇ ਦਰਦ ਰਹਿਤ ਮੌਤ ਦਾ ਤਰੀਕਾ ਸਿੱਖਿਆ ਸੀ। ਇਸ ਤੋਂ ਬਾਅਦ ਉਸ ਨੇ ਨਾਈਟ੍ਰੋਜਨ ਗੈਸ ਸਿਲੰਡਰ ਦੀ ਮਦਦ ਲਈ। ਨਾਈਟ੍ਰੋਜਨ ਇੱਕ ਰੰਗ ਰਹਿਤ, ਗੰਧ ਰਹਿਤ ਅਤੇ ਸਵਾਦ ਰਹਿਤ ਗੈਸ ਹੈ। ਇਹ ਆਮ ਤੌਰ ‘ਤੇ ਖਾਦ, ਨਾਈਟ੍ਰਿਕ ਐਸਿਡ, ਨਾਈਲੋਨ, ਰੰਗ ਅਤੇ ਵਿਸਫੋਟਕ ਬਣਾਉਣ ਲਈ ਵਰਤਿਆ ਜਾਂਦਾ ਹੈ।

Leave a Reply

Your email address will not be published. Required fields are marked *