Sawan Somwar 2023 Date : ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਕਾਫੀ ਪਿਆਰਾ ਹੁੰਦਾ ਹੈ। ਇਸ ਮਹੀਨੇ ਸ਼ਿਵਜੀ ਨੂੰ ਖੁਸ਼ ਕਰਨ ਲਈ ਉੱਤਮ ਸਮਾਂ ਮੰਨਿਆ ਜਾਂਦਾ ਹੈ। ਹਰ ਸਾਲ ਸਾਵਣ ਦੇ ਇਕ ਮਹੀਨੇ ਵਿਚ ਕੁੱਲ 4 ਸੋਮਵਾਰ ਆਉਂਦੇ ਹਨ ਪਰ ਇਸ ਸਾਲ ਸਾਵਣ ਦਾ ਮਹੀਨਾ 2 ਮਹੀਨਿਆਂ ਦਾ ਹੋਵੇਗਾ ਤੇ ਇਸ ਦੌਰਾਨ ਕੁੱਲ 8 ਸਾਵਣ ਦੇ ਸੋਮਵਾਰ ਆਉਣਗੇ। ਸ਼ਿਵ ਭਗਤਾਂ ਲਈ ਜਲਾਭਿਸ਼ੇਕ ਕਰ ਕੇ ਸੌਭਾਗਯ ਪ੍ਰਾਪਤ ਕਰਨ ਲਈ ਜ਼ਿਆਦਾ ਸਮਾਂ ਮਿਲੇਗਾ।
ਕਦੋਂ ਹੁੰਦਾ ਹੈ ਸਾਵਣ ਦਾ ਮਹੀਨਾ ਸ਼ੁਰੂ
ਇਸ ਸਾਲ 4 ਜੁਲਾਈ ਤੋਂ ਸਾਵਣ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ। ਇਹ 31 ਅਗਸਤ ਤਕ ਚੱਲੇਗਾ। ਇਸ ਤਰ੍ਹਾਂ ਇਸ ਵਾਰ ਸਾਵਣ 59 ਦਿਨਾਂ ਦਾ ਹੋਵੇਗਾ। 18 ਜੁਲਾਈ ਤੋਂ 16 ਅਗਸਤ ਤਕ ਸਾਵਣ ਦਾ ਮਹੀਨਾ ਹੋਰ ਰਹੇਗਾ। ਇਸ ਨੂੰ ਮਲਮਾਸ ਜਾਂ ਪੁਰਸ਼ੋਤਮ ਮਹੀਨਾ ਵੀ ਕਿਹਾ ਜਾਂਦਾ ਹੈ।
ਇਸ ਵਾਰ ਸਾਵਣ ਵਿਚ ਹੋਣਗੇ 8 ਸੋਮਵਾਰ
ਸਾਲ 2023 ਵਿਚ ਸਾਵਣ ਮਹੀਨੇ ਕੁੱਲ 8 ਸਾਵਣ ਸੋਮਵਾਰ ਹੋਣਗੇ। ਸਾਵਣ ਸੋਮਵਾਰ ਦੀਆਂ ਤਾਰੀਖਾਂ ਇਸ ਪ੍ਰਕਾਰ ਹਨ – 10 ਜੁਲਾਈ, 17 ਜੁਲਾਈ, 24 ਜੁਲਾਈ, 31 ਜੁਲਾਈ, 7 ਅਗਸਤ, 14 ਅਗਸਤ, 21 ਅਗਸਤ ਤੇ 28 ਅਗਸਤ। ਸਾਵਣ ਦਾ ਮਹੀਨਾ ਲੰਬਾ ਹੋਣ ਕਾਰਨ ਸ਼ਿਵ ਭਗਤਾਂ ਨੂੰ ਆਪਣੇ ਇਸ਼ਟ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਲਈ ਵਧੇਰੇ ਸਮਾਂ ਮਿਲੇਗਾ। ਯਾਨੀ ਸਾਵਣ ਦਾ ਪਹਿਲਾ ਸੋਮਵਾਰ 10 ਜੁਲਾਈ ਨੂੰ ਪਵੇਗਾ।



