ਚੰਡੀਗੜ੍ਹ (ਇੰਟ.)- ਕਿਸਾਨ ਅੰਦੋਲਨ (Kissan Andolan) ਨੂੰ ਪੂਰੇ 7 ਮਹੀਨੇ (7 month) ਹੋ ਚੱਲੇ ਹਨ ਅਤੇ ਇਸ ਮਹੀਨੇ ਦੀ 26 ਤਰੀਕ (26 June) (ਯਾਨੀ ਕਿ ਕੱਲ੍ਹ) ਨੂੰ ਸਿੰਘੂ (Singhu), ਟਿੱਕਰੀ (Tikri) ਤੇ ਗਾਜੀਪੁਰ (Gazipur) ਹੱਦਾਂ ‘ਤੇ ‘ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ ਦਿਵਸ’ ਮਨਾਇਆ ਜਾ ਰਿਹਾ ਹੈ। ਖੇਤੀਬਾੜੀ ਕਾਨੂੰਨਾਂ (Farm Laws) ਵਿਰੁੱਧ (farmers) ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ 26 ਜੂਨ ਨੂੰ ਸੱਤ ਮਹੀਨੇ ਪੂਰੇ ਹੋਣ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਹੱਦਾਂ ਵੱਲ ਕੂਚ ਕਰ ਰਹੇ ਹਨ। ਉੱਥੇ ਹੀ ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ ਵੱਡੇ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਰਵਾਨਾ ਹੋਏ ਹਨ।
Read this- ਰਵੀਸ਼ੰਕਰ ਪ੍ਰਸਾਦ ਦਾ ਟਵਿੱਟਰ ਅਕਾਉਂਟ ਇਕ ਘੰਟੇ ਲਈ ਹੋਇਆ ਬੰਦ
ਇਨ੍ਹਾਂ ਕਾਫਲਿਆਂ ਵਿੱਚ ਵੱਡੀ ਗਿਣਤੀ ਟਰੈਕਟਰ ਤੇ ਕਾਰਾਂ ਸ਼ਾਮਲ ਹਨ। ਪੰਜਾਬ ਅਤੇ ਹਰਿਆਣਾ ਦੀਆਂ ਹੱਦਾਂ ‘ਤੇ ਵੀ ਕਿਸਾਨਾਂ ਵਲੋਂ ਵੱਡੇ ਇਕੱਠ ਕੀਤੇ ਜਾ ਰਹੇ ਹਨ ਤਾਂ ਜੋ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ। ਇਸ ਦੌਰਾਨ ਮਜ਼ਦੂਰ, ਦਲਿਤ ਭਾਈਚਾਰੇ ਦੇ ਲੋਕ, ਮਹਿਲਾਵਾਂ ਸਮੇਤ ਬੱਚਿਆਂ ਨੇ ਵੱਡੀ ਸ਼ਮੂਲੀਅਤ ਕਰਨੀ ਹੈ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਕਿ ਸ਼ਾਂਤਮਈ ਤਰੀਕੇ ਨਾਲ ਪਿਛਲੇ 7 ਮਹੀਨੇ ਤੋਂ ਬੈਠੇ ਕਿਸਾਨ ਆਪਣੇ ਹੱਕਾਂ ਲਈ ਬੈਠੇ ਹਨ।
ਇਸ ਸਬੰਧੀ ਪੰਜਾਬ ਭਰ ’ਚ ਤਿਆਰੀਆਂ ਜ਼ੋਰਾਂ ’ਤੇ ਹਨ। 32 ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ 108 ਥਾਵਾਂ ’ਤੇ 262ਵੇਂ ਦਿਨ ਵੀ ਧਰਨੇ ਜਾਰੀ ਹਨ। ਸਰਕਾਰ ਨੂੰ ਖੇਤੀ-ਕਾਨੂੰਨ, ਨਵਾਂ ਬਿਜਲੀ ਸੋਧ ਬਿੱਲ ਅਤੇ ਪਰਾਲੀ ਆਰਡੀਨੈਂਸ ਵਾਪਿਸ ਲੈਣ ਸਮੇਤ ਸਾਰੀਆਂ ਫਸਲਾਂ ਲਈ ਐਮਐਸਪੀ ਲਾਗੂ ਕਰਨੀ ਹੀ ਪਵੇਗੀ।

