ਸਾਰਾ ਅਲੀ ਖ਼ਾਨ ਨੇ ਚੰਡੀਗੜ੍ਹ ‘ਚ ਲਿਆ ਪੰਜਾਬੀ ਖਾਣੇ ਦਾ ਲੁਤਫ਼, ਵੀਡੀਓ ਹੋਇਆ ਵਾਇਰਲ

Sara Ali Khan news: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਸਭ ਨੂੰ ਪਤਾ ਹੈ ਕਿ ਅਦਾਕਾਰਾ ਸਾਰਾ…

Sara Ali Khan news: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਸਭ ਨੂੰ ਪਤਾ ਹੈ ਕਿ ਅਦਾਕਾਰਾ ਸਾਰਾ ਨੂੰ ਘੁੰਮਣ ਫਿਰਣ ਦਾ ਬਹੁਤ ਸ਼ੌਕ ਹੈ। ਜਿਸ ਕਰਕੇ ਉਹ ਅਕਸਰ ਭਾਰਤ ਦਰਸ਼ਨ ਕਰਦੀ ਹੋਈ ਨਜ਼ਰ ਆਉਂਦੀ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਬਿਊਟੀਫੁੱਲ ਸਿਟੀ ਚੰਡੀਗੜ੍ਹ ਪਹੁੰਚੀ ਹੋਈ ਹੋਈ ਹੈ। ਜਿਸਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਸ਼ੇਅਰ ਕੀਤਾ ਹੈ।

ਚੰਡੀਗੜ੍ਹ ‘ਚ ਘੁੰਮ ਰਹੀ ਹੈ ਅਦਾਕਾਰਾ

ਸਾਰਾ ਅਲੀ ਖ਼ਾਨ ਅਕਸਰ ਆਪਣੇ ਕੰਮ ਤੋਂ ਵਿਹਲੇ ਹੋ ਕੇ ਵੱਖ-ਵੱਖ ਥਾਵਾਂ ‘ਤੇ ਘੁੰਮਣਾ ਪਸੰਦ ਕਰਦੀ ਹੈ ਅਤੇ ਇਸ ਗੱਲ ਦਾ ਸਬੂਤ ਉਹ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਰਾਹੀਂ ਦਿੰਦੀ ਹੈ। ਇਸ ਦੌਰਾਨ ਅਦਾਕਾਰਾ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਸਾਰਾ ਅਲੀ ਖ਼ਾਨ ਨੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤਾ ਹੈ। ਜੋਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਸਾਰਾ ਅਲੀ ਖ਼ਾਨ ਇੱਕ ਆਟੋ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਾਰਾ ਚੰਡੀਗੜ੍ਹ ਦੇ ਸੈਕਟਰ 28 ਦੇ ਕਿਸੇ ਢਾਬੇ ‘ਤੇ ਰੁਕਦੀ ਹੈ ਅਤੇ ਇੱਥੇ ਉਹ ਪੰਜਾਬੀ ਖਾਣੇ ਦਾ ਲੁਤਫ ਲੈਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵਾਇਰਲ ਵੀਡੀਓ ਉੱਤੇ ਯੂਜ਼ਰ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।  

ਯੂਜ਼ਰਸ ਕਿਉਂ ਲੈ ਰਹੇ ਨੇ ਸ਼ੁਭਮਨ ਗਿੱਲ ਦਾ ਨਾਮ

ਕੁਝ ਸੋਸ਼ਲ ਮੀਡੀਆ ਯੂਜ਼ਰ ਸਾਰਾ ਦੇ ਸੁਭਾਅ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ, ਉੱਥੇ ਹੀ ਕੁਝ ਯੂਜ਼ਰਸ ਅਜਿਹੇ ਹਨ ਜੋ ਸਾਰਾ ਦਾ ਨਾਂ ਕ੍ਰਿਕੇਟਰ ਸ਼ੁਭਮਨ ਗਿੱਲ ਨਾਲ ਜੋੜ ਰਹੇ ਹਨ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਇਹ ਸੱਚ ਹੈ ਕਿ ਉਹ ਹੁਣ ਪੰਜਾਬੀ ਖਾਣਾ ਖਾਣ ਦੀ ਆਦਤ ਪਾ ਰਹੀ ਹੈ ਤਾਂ ਜੋ ਸ਼ੁਭਮਨ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

Leave a Reply

Your email address will not be published. Required fields are marked *