Sanjay Dutt Politics : ਸੰਜੇ ਦੱਤ ਦੀ ਸਿਆਸਤ ਵਿਚ ਐਂਟਰੀ, ਇਸ ਸੀਟ ਤੋਂ ਇਹ ਪਾਰਟੀ ਦੇਵੇਗੀ ਟਿਕਟ !

ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸਤ ਦਾ ਰੰਗ ਕਲਾਕਾਰਾਂ ਉਤੇ ਵੀ ਚੜ੍ਹਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਖਿਡਾਰੀਆਂ, ਫਿਲਮੀ ਸਿਤਾਰੀਆਂ ਤੇ ਗਾਇਕਾਂ ਨੂੰ…

ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸਤ ਦਾ ਰੰਗ ਕਲਾਕਾਰਾਂ ਉਤੇ ਵੀ ਚੜ੍ਹਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਖਿਡਾਰੀਆਂ, ਫਿਲਮੀ ਸਿਤਾਰੀਆਂ ਤੇ ਗਾਇਕਾਂ ਨੂੰ ਮੌਕਾ ਦੇਣ ਵਿਚ ਲੱਗੀਆਂ ਹੋਈਆਂ ਹਨ। ਹੁਣ ਨਵੀਂ ਅਪਡੇਟ ਮੁਤਾਬਕ ਬਾਲੀਵੁੱਡ ਅਦਾਕਾਰ ਸੰਜੇ ਦੱਤ ਵੀ ਸਿਆਸਤ ਵਿਚ ਐਂਟਰੀ ਕਰਨ ਜਾ ਰਹੇ ਹਨ। ਕਾਂਗਰਸ ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ਉਤੇ ਸੈਲੀਬ੍ਰਿਟੀ ਕਾਰਡ ਖੇਡ ਕੇ ਬਾਲੀਵੁੱਡ ਸਟਾਰ ਸੰਜੇ ਦੱਤ ਇੱਥੋਂ ਲੋਕ ਸਭਾ ਚੋਣਾਂ ਲੜਾ ਸਕਦੀ ਹੈ। ਕਾਂਗਰਸ ਦੇ ਪੈਨਲ ਵਿੱਚ ਸ਼ਾਮਲ ਨਾਵਾਂ ਨੂੰ ਰੱਦ ਕਰਦਿਆਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਫਿਲਮ ਅਦਾਕਾਰ ਸੰਜੇ ਦੱਤ ਨੂੰ ਕਰਨਾਲ ਦੇ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਕਰ ਰਹੀ ਹੈ।
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (CEC) ਦੀ ਬੈਠਕ ਵਿਚ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ ਅਤੇ ਕੇਸੀ ਵੇਣੂਗੋਪਾਲ ਦੀ ਮੌਜੂਦਗੀ ਵਿਚ ਕਰਨਾਲ ਸੀਟ ‘ਤੇ ਸੰਜੇ ਦੱਤ ਦੇ ਨਾਂ ਉਤੇ ਚਰਚਾ ਹੋਈ ਪਰ ਅੰਤਿਮ ਫੈਸਲਾ ਪਾਰਟੀ ਦੇ ਸੂਬਾ ਪੱਧਰੀ ਆਗੂ ਨਾਲ ਚਰਚਾ ਤੋਂ ਬਾਅਦ ਹੀ ਲਿਆ ਜਾਵੇਗਾ। ਅਭਿਨੇਤਾ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ‘ਚ ਮੰਤਰੀ ਸਨ, ਜਦਕਿ ਭੈਣ ਪ੍ਰਿਆ ਦੱਤ ਸੰਸਦ ਮੈਂਬਰ ਰਹਿ ਚੁੱਕੀ ਹੈ।
ਸੁਨੀਲ ਦੱਤ ਅਤੇ ਸੰਜੇ ਦੱਤ ਦਾ ਜੱਦੀ ਘਰ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਮੰਡੌਲੀ ਵਿੱਚ ਹੈ, ਜਿੱਥੇ ਉਨ੍ਹਾਂ ਦਾ ਪਰਿਵਾਰ ਅਜੇ ਵੀ ਆਉਂਦਾ ਹੈ। ਕਾਂਗਰਸ ਗੁਰੂਗ੍ਰਾਮ ਲੋਕ ਸਭਾ ਸੀਟ ਲਈ ਫਿਲਮ ਅਦਾਕਾਰ ਰਾਜ ਬੱਬਰ ਦੇ ਨਾਂ ਉਤੇ ਪਹਿਲਾਂ ਹੀ ਵਿਚਾਰ ਕਰ ਰਹੀ ਹੈ।

Leave a Reply

Your email address will not be published. Required fields are marked *