ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ (Sanjay Dutt) ਨੂੰ ਯੂਏਈ ਦਾ ਗੋਲਡਨ ਵੀਜ਼ਾ (UAE Golden Visa) ਮਿਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕਰ ਦਿੱਤੀ ਹੈ।
ਇਸ ਤਸਵੀਰ ਵਿੱਚ ਯੂਏਈ ਦੇ ਡਾਇਰੈਕਟਰ ਜਨਰਲ ਮੁਹੰਮਦ ਅਹਿਮਦ ਅਲ ਮਾਰੀ (Director General Mohamed Ahmed Al Mari) ਸੰਜੇ ਦੇ ਨਾਲ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨੇ ਹੀ ਸੰਜੇ ਨੂੰ ਇਹ ਸਨਮਾਨ ਦਿੱਤਾ ਹੈ। ਇੰਸਟਾਗ੍ਰਾਮ ‘ਤੇ ਪੋਸਟ ‘ਚ ਸੰਜੇ ਦੱਤ ਨੇ ਯੂਏਈ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।
Congratulations to His Royal Highness Sheikh @HamdanMohammed on welcoming the twins. I wish them all the love, luck and happiness in the world. https://t.co/2kMfwIlpk7
— Sanjay Dutt (@duttsanjay) May 24, 2021
ਦੱਸ ਦੇਈਏ ਕਿ ਦੁਬਈ ਦੇ ਪ੍ਰਿੰਸ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਜੁੜਵਾਂ ਬੱਚਿਆਂ ਦਾ ਪਿਤਾ ਬਣੇ। ਸੰਜੇ ਦੱਤ ਨੇ ਟਵਿੱਟਰ ‘ਤੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ- ਸ਼ੇਖ ਹਮਦਾਨ ਮੁਹੰਮਦ ਨੂੰ ਜੁੜਵਾਂ ਬੱਚਿਆਂ ਦਾ ਸਵਾਗਤ ਕਰਨ ‘ਤੇ ਵਧਾਈ। ਮੈਂ ਉਨ੍ਹਾਂ ਨੂੰ ਪਿਆਰ, ਕਿਸਮਤ ਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ।”ਸੰਜੇ ਨੇ ਬੀਤੇ ਦਿਨੀ ਆਪਣੇ ਪਿਤਾ ਦੀ ਫੋਟੋ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ – ਇੱਕ ਪਿਤਾ, ਇੱਕ ਦੋਸਤ, ਇੱਕ ਗੁਰੂ – ਤੁਸੀਂ ਮੇਰੇ ਲਈ ਸਭ ਕੁਝ ਸੀ। ਲਵ ਯੂ ਪਾਪਾ, ਮਿਸ ਯੂ।
A parent, an idol, a friend, a mentor – you were everything to me. Love you Dad, miss you. pic.twitter.com/8PRhk1rTYU
— Sanjay Dutt (@duttsanjay) May 25, 2021




