ਪੰਜਾਬ ਸਰਕਾਰ ਵਲੋਂ ਵਧਾਇਆ ਗਿਆ ਲਾਕਡਾਊਨ, ਇਸ ਵਾਰ ਮਿਲੇਗੀ ਥੋੜ੍ਹੀ ਰਾਹਤ

ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਪਸਾਰ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸੂਬੇ ਵਿੱਚ ਜਾਰੀ ਪਾਬੰਦੀਆਂ 10 ਜੂਨ ਤੱਕ ਵਧਾ ਦਿੱਤੀਆਂ ਹਨ। ਫਿਲਹਾਲ…

ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਪਸਾਰ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸੂਬੇ ਵਿੱਚ ਜਾਰੀ ਪਾਬੰਦੀਆਂ 10 ਜੂਨ ਤੱਕ ਵਧਾ ਦਿੱਤੀਆਂ ਹਨ। ਫਿਲਹਾਲ ਸਰਕਾਰ ਵਲੋਂ ਥੋੜ੍ਹੀ ਰਾਹਤ ਲੋਕਾਂ ਨੂੰ ਜ਼ਰੂਰ ਦਿੱਤੀ ਗਈ ਹੈ ਜਿਵੇਂ ਨਿੱਜੀ ਵਾਹਨਾਂ ਵਿਚ ਸਫਰ ਕਰਨ ਵਾਲਿਆਂ ਨੂੰ ਸਰਕਾਰ ਵਲੋਂ ਰਾਹਤ ਦਿੱਤੀ ਗਈ ਹੈ ਅਤੇ ਮੋਟਰਸਾਈਕਲ ‘ਤੇ ਇਕ ਵਿਅਕਤੀ ਦੇ ਨਿਯਮ ਨੂੰ ਹਟਾ ਦਿੱਤਾ ਗਿਆ ਹੈ। ਜਦੋਂ ਕਿ ਬਾਕੀ ਦੀਆਂ ਹਦਾਇਤਾਂ ਜੋ ਪਹਿਲਾਂ ਲਾਗੂ ਕੀਤੀਆਂ ਗਈਆਂ ਸਨ ਉਹ ਉਸੇ ਤਰ੍ਹਾਂ ਜਾਰੀ ਰਹਿਣਗੀਆਂ।

ਇਹ ਵੀ ਪੜ੍ਹੋ- ਕਾਲਾ ਦਿਵਸ ਮੌਕੇ ਰਾਕੇਸ਼ ਟਿਕੈਤ ਦੀਆਂ ਇਸ ਅੰਦਾਜ਼ ਵਿਚ ਤਸਵੀਰਾਂ ਹੋਈਆਂ ਵਾਇਰਲ 

ਕੋਰੋਨਾ ਰਿਵੀਊ ਬੈਠਕ ਦੌਰਾਨ ਪੰਜਾਬ ਸਰਕਾਰ ਨੇ ਇਹ ਵੱਡਾ ਫ਼ੈਸਲਾ ਲਿਆ ਹੈ, ਜਿਸ ਵਿਚ ਨਿੱਜੀ ਵਿਚ ਸਫ਼ਰ ਕਰਨ ਵਾਲਿਆਂ ‘ਤੇ ਲੱਗੀ ਪਾਬੰਦੀ ਹਟਾਈ ਗਈ ਹੈ ਅਤੇ ਉਨ੍ਹਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ, ਜਦੋਂ ਕਿ ਇਕ ਮੋਟਰਸਾਈਕਲ ‘ਤੇ ਇਕ ਵਿਅਕਤੀ ਸਵਾਰ ਵਾਲੀ ਹਦਾਇਤ ਵਿਚ ਵੀ ਥੋੜ੍ਹੀ ਨਰਮੀ ਵਰਤੀ ਗਈ ਹੈ। ਕੇਂਦਰ ਸਰਕਾਰ ਤੋਂ 500 ਵੈਂਟੀਲੇਟਰ ਦੀ ਮੰਗ ਕੀਤੀ ਗਈ ਹੈ। ਜ਼ਰੂਰੀ ਗੈਰ-ਮੈਡੀਕਲ ਉਪਯੋਗਾਂ ਲਈ O.2 ਦੀ ਮਨਜ਼ੂਰੀ ਵੀ ਦਿੱਤੀ ਗਈ ਹੈ।

 

ਇਹ ਵੀ ਪੜ੍ਹੋ-ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਵਿਚ ਪ੍ਰਵਾਹ

ਓ.ਪੀ.ਡੀ. ਦੀਆਂ ਕਾਰਵਾਈਆਂ ਨੂੰ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਯਾਤਰੀ ਵਾਹਨਾਂ ਅਤੇ ਟੈਕਸੀ ‘ਤੇ ਪਾਬੰਦੀ ਜਾਰੀ ਹੈ। ਤੀਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਹੋਰ ਤਕਨੀਕੀ ਅਤੇ ਮਾਹਰ ਅਸਾਮੀਆਂ ਬਣਾਉਣ ਦੇ ਹੁਕਮ 1 ਜੂਨ ਤੋਂ 18-45 ਸਾਲ ਦੇ ਵਿਚਕਾਰ ਦੁਕਾਨਦਾਰ, ਉਦਯੋਗਿਕ ਵਰਕਰ, ਰੇਹੜੀ ਵਾਲਿਆਂ, ਗਲੀ ਵਿਕਰੇਤਾ, ਡਿਲਿਵਰੀ ਕਰਨ ਵਾਲੇ ਲੜਕੇ, ਬੱਸ, ਕੈਬ ਡਰਾਈਵਰ,ਕੰਡਕਟਰ, ਮੇਅਰ, ਕੌਂਸਲਰ, ਸਰਪੰਚ, ਪੰਚ ਨੂੰ ਤਰਜੀਹ ਦਿੱਤੀ ਜਾਵੇਗੀ।ਇਸ ਦੇ ਨਾਲ ਹੀ ਸਾਰੇ ਨਿੱਜੀ ਹਸਪਤਾਲਾਂ ਨੂੰ ਐਂਟਰੀ ਗੇਟ ਦੇ ਬਾਹਰ ਰੇਟ ਲਿਸਟ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਵਿੱਚ ਹੁਣ ਤੱਕ ਬਲੈਕ ਫੰਗਸ ਜਾਂ ਮਾਈਕ੍ਰੋਮਾਇਓਸਿਸ ਦੇ 188 ਕੇਸਾਂ ਦੀ ਪੁਸ਼ਟੀ ਹੋ​ਚੁੱਕੀ ਹੈ। ਅਮਰਿੰਦਰ ਸਿੰਘ ਨੇ ਐਮਪੋਟਰੀਸਿਨ ਦੀ ਘਾਟ ਕਾਰਣ ਬਲੈਕ ਫੰਗਸ ਦੇ ਇਲਾਜ ਲਈ ਹੋਰ ਬਦਲਵੀਆਂ ਦਵਾਈਆਂ ਦੀ ਉਪਲਬਧਤਾ ਵਧਾਉਣ ਦੇ ਹੁਕਮ ਦਿੱਤੇ ਗਏ ਹਨ। ਇਲਾਜ ਪ੍ਰੋਟੋਕੋਲ ਦਾ ਫੈਸਲਾ ਮਾਹਰ ਸਮੂਹ ਰਾਹੀਂ ਕੀਤਾ ਗਿਆ ਹੈ। 
ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੀ ਲਾਗ ਦੇ 4,124 ਨਵੇਂ ਕੇਸਾਂ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਲਾਗ ਨਾਲ ਪੀੜਤਾਂ ਦੀ ਗਿਣਤੀ 5,52,235 ਹੋ ਗਈ। ਇਸ ਦੇ ਨਾਲ ਹੀ ਸੂਬੇ ਦੇ ਸਿਹਤ ਵਿਭਾਗ ਮੁਤਾਬਕ ਕੋਰੋਨਾ ਕਾਰਣ 186 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਇੱਥੇ ਕੋਰੋਨਾ ਕਾਰਣ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 13,827 ਹੋ ਗਈ ਹੈ।

 

Leave a Reply

Your email address will not be published. Required fields are marked *