ਬਾਥਰੂਮ ਚੋਂ ਸੈਨਟਰੀ ਪੈਡ ਮਿਲਣ ਤੇ ਨਾਰਾਜ਼ ਅਧਿਆਪਕਾਂ ਨੇ ਉਤਰਵਾਏ ਕੁੜੀਆਂ ਦੇ ਕੱਪੜੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਬੋਹਰ ਦੇ ਪਿੰਡ ਕੁੰਡਲ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਸਕੂਲ ਦੇ ਅਧਿਆਪਕ ਨੇ ਬਾਥਰੂਮ ਵਿੱਚੋਂ ਸੈਨਟਰੀ ਪੈਡ ਮਿਲਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਬੋਹਰ ਦੇ ਪਿੰਡ ਕੁੰਡਲ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਸਕੂਲ ਦੇ ਅਧਿਆਪਕ ਨੇ ਬਾਥਰੂਮ ਵਿੱਚੋਂ ਸੈਨਟਰੀ ਪੈਡ ਮਿਲਣ ਤੇ ਸਕੂਲੀ ਵਿਦਿਆਰਥਣਾਂ ਦੇ ਕੱਪੜੇ ਉਤਰਵਾਏ।  ਮਿਲੀ ਜਾਣਕਾਰੀ ਅਨੁਸਾਰ ਸਕੂਲ ਦੇ ਬਾਥਰੂਮ ਵਿੱਚੋਂ ਸੈਨਟਰੀ ਪੈਡ ਮਿਲਣ ਤੋਂ ਬਾਅਦ ਅਧਿਆਪਕਾਂ ਨੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਕੀ ਆਖਿਰ ਕਿਸਨੇ ਸੈਨਟਰੀ ਪੈਡ ਪਾਇਆ ਹੋਇਆ ਹੈ।

https://www.youtube.com/watch?v=LbibCLP13fs

ਦੱਸਣਯੋਗ ਗੱਲ ਹੈ ਕਿ ਅਧਿਆਪਕਾਂ ਨੇ ਕੁੜੀਆਂ ਨੂੰ ਸੈਨਟਰੀ ਪੈਡ ਦਾ ਸਹੀ ਤਰੀਕੇ ਨਾਲ ਨਿਪਟਾਰਾ ਕਰਨ ਦਾ ਸਹੀ ਢੰਗ ਦੱਸਣ ਦੀ ਥਾਂ ਤੇ ਉਹਨਾਂ ਦੇ ਕਪੜੇ ਉਤਰਵਾਏ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭੱਖ ਗਿਆ। ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਦੇ ਬਦਲੀ ਕੀਤੇ ਜਾਣ ਦੇ ਹੁਕਮ ਦਿੱਤੇ ਹਨ ਤੇ ਨਾਲ ਹੀ ਪੰਜਾਬ ਨੇ ਸਿੱਖਿਆ ਸਕੱਤਰ ਨੂੰ ਇਸ ਮਾਮਲੇ ਦੇ ਜਾਂਚ ਕਰਨ ਦੇ ਸਖਤੀ ਨਾਲ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *