ਸੰਗਰੂਰ ਜੇਲ੍ਹ ਵਿਚ ਪੁਲਿਸ ਦੇ ਹੱਥ ਲੱਗੀ ਇਕ ਵੱਡੀ ਸਫ਼ਲਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਸੰਗਰੂਰ ਜੇਲ੍ਹ ਵਿਚ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਦਰਅਸਲ ਇੱਥੇ ਜੇਲ੍ਹ ਵਿਚ ਤਾਇਨਾਤ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ 20…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਸੰਗਰੂਰ ਜੇਲ੍ਹ ਵਿਚ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਦਰਅਸਲ ਇੱਥੇ ਜੇਲ੍ਹ ਵਿਚ ਤਾਇਨਾਤ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ 20 ਗ੍ਰਾਮ ਹੈਰੋਇਨ ਦਾ ਨਾਲ ਫੜਿਆ ਗਿਆ ਹੈ ਜਿਸ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਅਤੇ ਕਿਸ ਨੂੰ ਸਪਲਾਈ ਕਰਦਾ ਸੀ।

ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿਚ ਬਣੀਆਂ ਰਹਿੰਦੀਆਂ ਹਨ। ਜੇਲ੍ਹਾਂ ਵਿਚੋਂ ਕਦੇ ਕੈਦੀਆਂ ਕੋਲ ਮੋਬਾਇਲ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਕਦੇ ਜੇਲ੍ਹ ਵਿਚ ਨਸ਼ਾ ਸਪਲਾਈ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਇਸੇ ਕੜੀ ਵਿਚ ਇਕ ਵਾਰ ਫਿਰ ਪੰਜਾਬ ਦੀ ਸੰਗਰੂਰ ਜਿਲ੍ਹਾ ਜੇਲ੍ਹ ਸੁਰਖੀਆਂ ਦੇ ਵਿਚ ਆਈ ਹੋਈ ਹੈ ਪਰ ਫਰਕ ਇੰਨਾ ਹੈ ਕਿ ਇਸ ਵਾਰ ਪੁਲਿਸ ਵੱਲੋਂ ਕੋਈ ਲਾਪਰਵਾਹੀ ਨਹੀਂ ਵਰਤੀ ਗਈ ਬਲਕਿ ਉਸ ਦੇ ਹੱਥ ਇਕ ਸਫ਼ਲਤਾ ਲੱਗੀ ਹੈ। ਦਰਅਸਲ ਅੱਜ ਬੁੱਧਵਾਰ ਸਵੇਰੇ ਜੇਲ੍ਹ ਅਧਿਕਾਰੀਆਂ ਨੇ ਰੋਟਿੰਨ ਚੈਕਿੰਗ ਦੌਰਾਨ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਪ੍ਰੀਤਪਾਲ ਸਿੰਘ ਤਲਾਸ਼ੀ ਸਮੇਂ 20 ਗ੍ਰਾਮ ਹੈਰੋਇਨ ਨਾਲ ਫੜਿਆ ਲਿਆ ਹੈ। ਆਰੋਪੀ ਨੇ ਆਪਣੀ ਪਗੜੀ ਅੰਦਰ ਹੈਰੋਇਨ ਛੁਪਾਈ ਹੋਈ ਸੀ ਜਿਸ ਨੂੰ ਪੁਲਿਸ ਨੇ ਬਰਾਮਦ ਕਰ ਆਰੋਪੀ ਨੂੰ ਤੁਰੰਤ ਗਿਰਫ਼ਤਾਰ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਆਰੋਪੀ ਮੁਲਾਜ਼ਮ ਜੇਲ੍ਹ ਦੀ ਸਿਕਿਊਰਿਟੀ ਜੋਨ ਵਿਚ ਤਾਇਨਾਤ ਸੀ।  ਪੁਲਿਸ ਨੇ ਦੱਸਿਆ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਨਸ਼ਾ ਕਿੱਥੋਂ ਆਇਆ ਸੀ ਅਤੇ ਕਿਸ ਨੂੰ ਦੇਣ ਦੇ ਲਈ ਲਿਜਾਇਆ ਜਾ ਰਿਹਾ ਸੀ।

Leave a Reply

Your email address will not be published. Required fields are marked *