ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਾਰਾ 370 ਦਾ ਭਾਰਤ-ਪਾਕਿਸਤਾਨ ਰਿਸ਼ਤਿਆਂ ’ਤੇ ਕਾਫੀ ਬੁਰਾ ਅਸਰ ਪੈਂਦੇ ਹੋਏ ਦਿਖ ਰਿਹਾ ਹੈ। ਦਸ ਦਈਏ ਪਾਕਿਸਤਾਨ ਨੇ ਭਾਰਤ ਦੇ ਨਾਲ ਕੀਤੇ ਜਾਣ ਵਾਲੇ ਸਾਰੇ ਵਪਾਰਕਰ ਸੰਬੰਧਾਂ ਨੂੰ ਤੋੜ ਲਿਆ ਹੈ। ਨਾਲ ਹੀ ਪਾਕਿਸਤਾਨ ਨੇ ਆਪਣਾ ਰਾਜਦੁਤ ਨੂੰ ਵਾਪਸ ਪਾਕਿਸਤਾਨ ਬੁਲਾ ਲਿਆ ਹੈ।
ਇਸਦੇ ਨਾਲ ਹੀ ਭਾਰਤ ਪਾਕਿਸਤਾਨ ਵਿਚਾਲੇ ਆਈ ਤਕਰਾਰ ਦਾ ਅਸਰ ਸਮਝੌਤਾ ਐਕਸਪ੍ਰੈਸ ਤੇ ਵੀ ਪੈਂਦੇ ਹੋਏ ਦਿਖਿਆ। ਦਸ ਦਈਏ ਕਿ ਦੂਜੇ ਦਿਨ ਵੀ ਸਮਝੌਤਾ ਐਕਸਪ੍ਰੈਸ ਪਟਰੀ ਤੇ ਨਹੀਂ ਉਤਰੀ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਸਮਝੌਤਾ ਐਕਸਪ੍ਰੈਸ ਦੇ ਬੰਦ ਕੀਤੇ ਜਾਣ ਤੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਸੀ ਕਿ ਉਸਦੇ ਰੇਲ ਮੰਤਰੀ ਰਹਿਣ ਤੱਕ ਸਮਝੌਤਾ ਐਕਸਪ੍ਰੈਸ ਨਹੀਂ ਚਲੇਗੀ।

