ਪਿੰਡ ਹੇਮਰਾਜਪੁਰ ‘ਚ ਸ਼ਿਕਾਰੀਆਂ ਦੇ ਚੁੰਗਲ ‘ਚੋਂ ਬਚਾਇਆ ਸਾਂਬਰ, ਬਜ਼ੁਰਗ ਦੀ ਬਹਾਦਰੀ ਨੇ ਬਚਾਈ ਜਾਨ

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਹੇਮਰਾਜਪੁਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਭਟਕਿਆ ਹੋਇਆ ਜੰਗਲੀ ਜੀਵ ‘ਸਾਂਬਰ’ ਪਿੰਡ ਦੀ ਅਬਾਦੀ ਵਿੱਚ…

Sambar

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਹੇਮਰਾਜਪੁਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਭਟਕਿਆ ਹੋਇਆ ਜੰਗਲੀ ਜੀਵ ‘ਸਾਂਬਰ’ ਪਿੰਡ ਦੀ ਅਬਾਦੀ ਵਿੱਚ ਆ ਵੜਿਆ। ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਇਸ ਬੇਜ਼ੁਬਾਨ ਜੀਵ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪਿੰਡ ਦੇ ਇੱਕ ਬਜ਼ੁਰਗ ਦੀ ਚੌਕਸੀ ਸਦਕਾ ਸਾਂਬਰ ਦੀ ਜਾਨ ਬਚ ਗਈ।

ਬਜ਼ੁਰਗ ਨੇ ਸ਼ਿਕਾਰੀਆਂ ਦਾ ਕੀਤਾ ਡਟ ਕੇ ਮੁਕਾਬਲਾ

ਜਾਣਕਾਰੀ ਅਨੁਸਾਰ ਜਦੋਂ ਸਾਂਬਰ ਪਿੰਡ ਵਿੱਚ ਆਇਆ ਤਾਂ ਦੋ ਸ਼ਿਕਾਰੀ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਰੱਸੀਆਂ ਨਾਲ ਬੰਨ੍ਹ ਕੇ ਲੈ ਜਾਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਪਿੰਡ ਦੇ ਇੱਕ ਬਜ਼ੁਰਗ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਨੌਜਵਾਨ ਨਾ ਮੰਨੇ ਤਾਂ ਬਜ਼ੁਰਗ ਨੇ ਬਹਾਦਰੀ ਦਿਖਾਉਂਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੂੰ ਇਕੱਠਾ ਹੁੰਦਾ ਦੇਖ ਸ਼ਿਕਾਰੀ ਮੌਕੇ ਤੋਂ ਫਰਾਰ ਹੋ ਗਏ।

ਜੰਗਲਾਤ ਵਿਭਾਗ ਨੇ ਕੀਤਾ ਸੁਰੱਖਿਅਤ ਰੈਸਕਿਊ

ਪਿੰਡ ਦੇ ਸਰਪੰਚ ਰਮਨਬੀਰ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਤੁਰੰਤ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਸੂਚਨਾ ਮਿਲਦੇ ਹੀ ਵਿਭਾਗ ਦੇ ਅਧਿਕਾਰੀ ਧੀਰਾ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਾਂਬਰ ਨੂੰ ਸੁਰੱਖਿਅਤ ਕਾਬੂ ਕਰ ਲਿਆ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਸਾਂਬਰ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਨੂੰ ਜਲਦ ਹੀ ਕਥਲੌਰ ਦੇ ਸੰਘਣੇ ਜੰਗਲਾਂ ਵਿੱਚ ਛੱਡ ਦਿੱਤਾ ਜਾਵੇਗਾ।

ਧੁੰਦ ਕਾਰਨ ਭਟਕ ਕੇ ਅਬਾਦੀ ਵਿੱਚ ਆ ਰਹੇ ਜੰਗਲੀ ਜੀਵ

ਜੰਗਲਾਤ ਅਧਿਕਾਰੀ ਧੀਰਾ ਸਿੰਘ ਨੇ ਦੱਸਿਆ ਕਿ ਇਨੀਂ ਦਿਨੀਂ ਪੈ ਰਹੀ ਸੰਘਣੀ ਧੁੰਦ ਕਾਰਨ ਅਕਸਰ ਜੰਗਲੀ ਜੀਵ ਰਸਤਾ ਭਟਕ ਕੇ ਸ਼ਹਿਰੀ ਅਤੇ ਪੇਂਡੂ ਅਬਾਦੀ ਵਾਲੇ ਇਲਾਕਿਆਂ ਵਿੱਚ ਆ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਪਿੰਡ ਬਥਵਾਲਾ ਅਤੇ ਗੁਰਦਾਸਪੁਰ ਸ਼ਹਿਰ ਵਿੱਚ ਵੀ ਸਾਂਬਰ ਦੇਖੇ ਗਏ ਸਨ, ਜਿਨ੍ਹਾਂ ਨੂੰ ਵਿਭਾਗ ਨੇ ਰੈਸਕਿਊ ਕਰਕੇ ਮੁੜ ਜੰਗਲਾਂ ਵਿੱਚ ਛੱਡਿਆ ਸੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 
ਸੰਸਦ ‘ਚ ਗੂੰਜੇਗੀ ਸਿੱਖ ਮੈਰਿਜ ਬਿੱਲ ਦੀ ਆਵਾਜ਼: ਡਾ. ਧਰਮਵੀਰ ਗਾਂਧੀ ਵੱਲੋਂ ਨਵੇਂ ਬਿੱਲ ਦੀ ਤਿਆਰੀ, ਜਾਣੋ ਕੀ ਹੋਵੇਗਾ ਖ਼ਾਸ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *