ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਆਲਿਟੀ ਸ਼ੋਅ ਬਿੱਗ ਬੌਸ 13 ’ਚ ਬੀਤੇ ਦਿਨ ਵੀਕੈਂਡ ਦੇ ਵਾਰ ਚ ਹੋਸਟ ਸਲਮਾਨ ਖਾਨ ਸਾਰੇ ਮੁਕਾਬਲੇਬਾਜਾਂ ਨੂੰ ਝਾੜਿਆਂ। ਦਸ ਦਈਏ ਕਿ ਇਸ ਹਫਤੇ ਸਿਧਾਰਥ ਸ਼ੁਕਲਾ ਤੇ ਅਸੀਮ ਦੇ ਵਿਚਾਲੇ ਝੜਪ ਹੋਈ। ਇਹਨਾਂ ਹੀ ਨਹੀਂ ਘਰ ਦੇ ਕਪਤਾਨ ਬਣਨ ਦੇ ਟਾਸਕ ਚ ਵੀ ਕਾਫੀ ਝੜਪ ਹੋਈ ਜਿਸਦੀ ਕਲਾਸ ਸਲਮਾਨ ਖਾਨ ਨੇ ਵੀਕੈਂਡ ਦੇ ਵਾਰ ’ਚ ਲਾਈ। ਸਿਧਾਰਥ ਸ਼ੁਕਲਾ ਅਤੇ ਅਸੀਮ ਦੇ ਵਤੀਰੇ ਤੇ ਸਲਮਾਨ ਖਾਨ ਨੇ ਉਹਨਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਦੋਨੋਂ ਸ਼ੁਕਰ ਮਨਾਉਣ ਕੀ ਉਹ ਘਰ ’ਚ ਨਹੀਂ ਹਨ।
Ghar mein pure hafte hui dhaka mukki par, @beingsalmankhan ne kiya @sidharth_shukla aur #AsimRiaz par #WeekendKaVaar!
Watch it tonight at 9 PM.Anytime on @justvoot @vivo_india @AmlaDaburIndia @bharatpeindia #BiggBoss13 #BiggBoss #BB13 #SalmanKhan pic.twitter.com/WF0q8WFPK8
— ColorsTV (@ColorsTV) November 23, 2019
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਦੋਵੇ ਇਹਨੇ ਵਧਿਆ ਦੋਸਤ ਸੀ ਪਰ ਹੁਣ ਉਹਨਾਂ ਨੂੰ ਕੀ ਹੋ ਗਿਆ ਹੈ। ਉਹ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ। ਇਹਨਾਂ ਹੀ ਨਹੀਂ ਸਲਮਾਨ ਖਾਨ ਨੇ ਸਿਧਾਰਥ ਨੂੰ ਕਿਹਾ ਕਿ ਜੇਕਰ ਉਹ ਇਹਨੀ ਜਿਆਦਾ ਤਾਕਤਵਰ ਹਨ ਤਾਂ ਉਹ ਆਪਣਾ ਜੋਰ ਬਾਹਰ ਆਕੇ ਅਜਮਾਉਣ ਫਿਰ ਉਹਨਾਂ ਨੂੰ ਪਤਾ ਚਲੇਗਾ।
ਕਾਬਿਲੇਗੌਰ ਹੈ ਕਿ ਸਲਮਾਨ ਖਾਨ ਬਿੱਗ ਬੌਸ 13 ਦੇ ਘਰ ਚ ਰੋਜ਼ ਰੋਜ਼ ਹੋ ਰਹੇ ਝਗੜੇ ਤੋਂ ਪਰੇਸ਼ਾਨ ਹੋਕੇ ਕਿਹਾ ਕਿ ਬੀਤਿਆ ਹੋਇਆ ਹਫਤਾ ਬਿੱਗ ਬੌਸ ਦੇ ਸੀਜ਼ਨਾਂ ਚੋਂ ਸਭ ਤੋਂ ਬੇਕਾਰ ਹਫਤਾ ਰਿਹਾ ਹੈ। ਨਾਲ ਹੀ ਉਹ ਘਰ ’ਚ ਹੋ ਰਹੀ ਲੜਾਈ ਦੇ ਕਾਰਨ ਕਾਫੀ ਗੁੱਸੇ ’ਚ ਵੀ ਨਜਰ ਆਏ।

