ਮੁੰਬਈ– ਸਲਮਾਨ ਖਾਨ ਨੂੰ ਪਿਛਲੇ ਦਿਨੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਹਰਕਤ ਵਿੱਚ ਆਈ ਸੀ। ਪੁਲਿਸ ਨੇ ਅਦਾਕਾਰ ਦੇ ਘਰ ਜਾ ਕੇ ਪੁੱਛਗਿੱਛ ਕੀਤੀ। ਸਲਮਾਨ ਨੂੰ ਧਮਕੀਆਂ ਮਿਲੀਆਂ ਸਨ ਕਿ ਉਨ੍ਹਾਂ ਨੂੰ ਵੀ ਸਿੱਧੂ ਮੂਸੇਵਾਲਾ ਵਾਂਗ ਮਾਰ ਦਿੱਤਾ ਜਾਵੇਗਾ। ਹੁਣ ਦਬੰਗ ਖਾਨ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਬਿਆਨ ਦਿੱਤਾ ਹੈ।
Also Read: ਭਾਰਤੀ ਕ੍ਰਿਕਟਰ ਨਮਨ ਓਝਾ ਦੇ ਪਿਤਾ ਗ੍ਰਿਫਤਾਰ, ਕਰੋੜਾਂ ਦੀ ਧੋਖਾਧੜੀ ਦਾ ਦੋਸ਼
ਸਲਮਾਨ ਨੇ ਕਹੀ ਇਹ ਗੱਲ
ਸਲਮਾਨ ਖਾਨ ਨੇ ਬਿਆਨ ‘ਚ ਕਿਹਾ, “ਮੈਨੂੰ ਧਮਕੀ ਵਾਲੇ ਪੱਤਰ ‘ਤੇ ਕਿਸੇ ‘ਤੇ ਸ਼ੱਕ ਨਹੀਂ ਹੈ। ਅੱਜ ਕੱਲ੍ਹ ਮੇਰੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈ। ਮੈਂ ਲਾਰੈਂਸ ਬਿਸ਼ਨੋਈ ਬਾਰੇ ਸਾਲ 2018 ਤੋਂ ਜਾਣਦਾ ਹਾਂ, ਜਦੋਂ ਉਸ ਨੇ ਧਮਕੀ ਦਿੱਤੀ ਸੀ। ਮੈਨੂੰ ਨਹੀਂ ਪਤਾ ਕਿ ਗੋਲਡੀ ਬਰਾੜ ਆਖਿਰਕਾਰ ਕੌਣ ਹੈ।” ਫਿਲਹਾਲ ਸਲਮਾਨ ਖਾਨ ਨੂੰ ਮਿਲੀ ਧਮਕੀ ਨੂੰ ਲੈ ਕੇ ਪੁੱਛਗਿੱਛ ਜਾਰੀ ਹੈ। ਇੱਕ ਅਣਪਛਾਤੇ ਵਿਅਕਤੀ ਨੇ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਪੱਤਰ ਭੇਜਿਆ ਹੈ। ਇਹ ਪੱਤਰ ਐਤਵਾਰ ਨੂੰ ਬਾਂਦਰਾ ਦੇ ਬੈਂਡਸਟੈਂਡ ਪ੍ਰੋਮੇਨੇਡ ਤੋਂ ਮਿਲਿਆ। ਇਹ ਚਿੱਠੀ ਸਲੀਮ ਖਾਨ ਦੇ ਗਾਰਡ ਨੂੰ ਉਸ ਥਾਂ ਤੋਂ ਮਿਲੀ, ਜਿੱਥੇ ਸਲੀਮ ਸਵੇਰ ਦੀ ਸੈਰ ਤੋਂ ਬਾਅਦ ਬੈਠਣ ਲਈ ਜਾਂਦੇ ਹਨ।
ਧਮਕੀ ਭਰੇ ਪੱਤਰ ‘ਚ ਲਿਖਿਆ ਸੀ, ‘ਸਲਮਾਨ ਖਾਨ, ਬਹੁਤ ਜਲਦ ਤੇਰਾ ਹਾਲ ਸਿੱਧੂ ਮੂਸੇਵਾਲਾ ਵਰਗਾ ਹੋਵੇਗਾ।’ ਇਸ ਮਾਮਲੇ ਵਿੱਚ ਮੁੰਬਈ ਦੀ ਬਾਂਦਰਾ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਸੀ। ਪੁਲਿਸ ਨੇ ਆਈਪੀਸੀ ਦੀ ਧਾਰਾ 506 ਤਹਿਤ ਕੇਸ ਦਰਜ ਕੀਤਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਨੂੰ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਪੂਰੇ ਬਾਲੀਵੁੱਡ ‘ਚ ਹੜਕੰਪ ਮਚ ਗਿਆ ਹੈ। ਇਸ ਬਾਰੇ ਲਗਾਤਾਰ ਅਪਡੇਟਸ ਸਾਹਮਣੇ ਆ ਰਹੀਆਂ ਹਨ। ਪੁਲਿਸ ਵੀ ਹੁਣ ਇਸ ਮਾਮਲੇ ਵਿੱਚ ਅਲਰਟ ਮੋਡ ਵਿੱਚ ਹੈ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Also Read: ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਹੁਣ ਤੱਕ 8 ਲੋਕ ਗ੍ਰਿਫਤਾਰ, SIT ਨੇ 4 ਸ਼ੂਟਰਾਂ ਦੀ ਕੀਤੀ ਪਛਾਣ
ਵਰਕਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਇਨ੍ਹੀਂ ਦਿਨੀਂ ਫਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਹਾਲਾਂਕਿ ਖਬਰਾਂ ਆਈਆਂ ਹਨ ਕਿ ਇਸ ਫਿਲਮ ਦਾ ਟਾਈਟਲ ਬਦਲਿਆ ਜਾਵੇਗਾ। ਸਲਮਾਨ ਖਾਨ ਦੇ ਕਹਿਣ ‘ਤੇ ਫਿਲਮ ਦੀ ਕਾਸਟਿੰਗ ਵੀ ਬਦਲੀ ਗਈ ਹੈ। ਪਹਿਲਾਂ ਜ਼ਹੀਰ ਇਕਬਾਲ, ਆਯੂਸ਼ ਸ਼ਰਮਾ ਨੂੰ ਬਦਲਿਆ ਗਿਆ। ਉਨ੍ਹਾਂ ਦੀ ਜਗ੍ਹਾ ਜੱਸੀ ਗਿੱਲ ਅਤੇ ਸਿਧਾਰਥ ਨਿਗਮ ਨੂੰ ਕਾਸਟ ਕੀਤਾ ਗਿਆ ਹੈ। ਫਿਲਮ ‘ਚ ਸਾਊਥ ਐਕਟਰ ਜਗਪਤੀ ਬਾਬੂ ਨੂੰ ਕਾਸਟ ਕੀਤਾ ਗਿਆ ਹੈ।



