ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਸ਼ਿਵਸੇਨਾ ‘ਚ ਸ਼ਾਮਲ ਹੋ ਚੁੱਕੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ਿਵਸੇਨਾ ਦੇ ਪ੍ਰਮੁੱਖ ਉੱਧਵ ਠਾਕਰੇ ਅਤੇ ਉਹਨਾਂ ਦੇ ਬੇਟੇ ਆਦਿਤਿਆ ਠਾਕਰੇ ਨੇ ਸ਼ੇਰਾ ਦਾ ਸਵਾਗਤ ਕੀਤਾ। ਇਸਦੀ ਜਾਣਕਾਰੀ ਸ਼ਿਵਸੇਨਾ ਦੇ ਟਵੀਟਰ ਹੈਂਡਲ ਨੇ ਦਿੱਤੀ।
अभिनेते सलमान खान जी यांचे निष्ठावंत व विश्वासू गुरमीत सिंग उर्फ शेरा जी यांनी आज मातोश्री निवासस्थानी येथे शिवसेना पक्षप्रमुख मा. श्री. उद्धव साहेब ठाकरे आणि युवासेनाप्रमुख @AUThackeray यांच्या उपस्थितीत शिवसेनेत जाहीर प्रवेश केला. pic.twitter.com/UQ2YN4CAnp
— ShivSena – शिवसेना Uddhav Balasaheb Thackeray (@ShivSenaUBT_) October 18, 2019
ਦਸ ਦਈਏ ਕਿ ਸ਼ੇਰਾ ਦਾ ਅਸਲੀ ਨਾਂ ਗੁਰਮੀਤ ਸਿੰਘ ਜਾਲੀ ਹੈ। ਪਿਛਲੇ ਕਰੀਬ 22 ਸਾਲਾਂ ਤੋਂ ਉਹ ਸਲਮਾਨ ਖਾਨ ਦੇ ਪਰਛਾਈ ਬਣੇ ਹੋਏ ਹਨ। ਕਾਬਿਲੇਗੌਰ ਹੈ ਕਿ ਮਹਾਰਾਸ਼ਟਰ ਚ 21 ਅਕਤੂਬਰ ਨੂੰ ਵਿਧਾਨਸਭਾ ਚੋਣਾਂ ਲਈ ਮਤਦਾਨ ਹੋਣ ਜਾ ਰਿਹਾ ਹੈ।
ਉੱਥੇ ਹੀ ਇਹਨਾਂ ਚੋਣਾਂ ਦੇ ਲਈ ਚੋਣ ਪ੍ਰਚਾਰ ਦਾ ਅੱਜ ਆਖਿਰੀ ਦਿਨ ਹੈ। ਜਿਸ ਕਾਰਨ ਹਰ ਇਕ ਪਾਰਟੀ ਚੋਣ ਪ੍ਰਚਾਰ ਚ ਆਪਣਾ ਪੂਰਾ ਜੋਰ ਲਾ ਰਹੀ ਹੈ। ਇਸੇ ਦੇ ਚੱਲਦੇ ਹੀ ਸਲਮਾਨ ਖਾਨ ਦੇ ਬਾਡੀਗਾਰਡ ਨੂੰ ਸ਼ਿਵਸੇਨਾ ‘ਚ ਸ਼ਾਮਲ ਕੀਤਾ ਹੈ। ਖੈਰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਚੋਣ ਪ੍ਰਚਾਰ ਦੇ ਆਖਿਰੀ ਦਿਨ ਚੋਣ ਪ੍ਰਚਾਰ ਕਰਨਗੇ ਜਾਂ ਨਹੀਂ।

