ਇਕ ਵਾਰ ਫਿਰ ਤੋਂ ਟਾਇਗਰ ਸਲਮਾਨ ਖਾਨ ਤੇ ਮੰਡਰਾਇਆ ਮੌਤ ਦਾ ਖਤਰਾ , ਕਿਉਂਕਿ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੁੱਡ ਦੇ ਦਬੰਗ ਸਲਮਾਨ ਖਾਨ ਤੇ ਇਕ ਵਾਰ ਫਿਰ ਤੋਂ ਖਤਰੇ ਦੇ ਬਾਦਲ ਘਿਰ ਗਏ ਹਨ। ਜਿਸ ਕਾਰਨ ਉਹਨਾਂ ਦੀ ਜਾਨ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੁੱਡ ਦੇ ਦਬੰਗ ਸਲਮਾਨ ਖਾਨ ਤੇ ਇਕ ਵਾਰ ਫਿਰ ਤੋਂ ਖਤਰੇ ਦੇ ਬਾਦਲ ਘਿਰ ਗਏ ਹਨ। ਜਿਸ ਕਾਰਨ ਉਹਨਾਂ ਦੀ ਜਾਨ ਨੂੰ ਫਿਰ ਤੋਂ ਖਤਰਾ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਲਮਾਨ ਖਾਨ ਨੂੰ ਇਕ ਵਾਰ ਫਿਰ ਤੋਂ ਲਾਰੈਂਸ ਬਿਸ਼ਨੌਈ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।

Salmna khan

ਇਸ ਸੰਬੰਧੀ ਗੈਂਗਸਟਰਾਂ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਵੀ ਪਾਈ ਹੈ। ਇਸ ਪੋਸਟ ‘ਚ ਸਲਮਾਨ ਖਾਨ ਦੀ ਤਸਵੀਰ ਪਾਈ ਗਈ ਜਿਸ ਤੇ ਲਾਲ ਨਿਸ਼ਾਨ ਲਾਇਆ ਗਿਆ ਹੈ।

Salman khan

 

ਇਹਨਾਂ ਹੀ ਨਹੀਂ ਤਸਵੀਰ ਦੇ ਨਾਲ ਲਿਖਿਆ ਗਿਆ ਹੈ ਕਿ ਸੋਚ ਲੇ ਸਲਮਾਨ ਜੇ ਤੁ ਭਾਰਤ ਦੇ ਕਾਨੂੰਨ ਤੋਂ ਬਚ ਸਕਦਾ ਪਰ ਬਿਸ਼ਨੋਈ ਗੈਂਗ ਤੇ Sopu ਪਾਰਟੀ ਨੇ ਤੈਨੂੰ ਮੌਤ ਦੀ ਸਜਾ ਦੇ ਦਿੱਤੀ ਹੈ Sopu ਦੀ ਅਦਾਲਤ ‘ਚ ਤੂੰ ਦੋਸ਼ੀ ਹੈ। ਇਹ ਪੋਸਟ ਗੈਰੀ ਸ਼ੂਟਰ ਦੇ ਗਰੁੱਪ ਚ ਪਾਈ ਗਈ ਹੈ। ਇਸ ਖਤਰਨਾਕ ਪੋਸਟ ਤੋਂ ਬਾਅਦ ਸਲਮਾਨ ਖਾਨ ਤੇ ਇਕ ਵਾਰ ਫਿਰ ਤੋਂ ਮੌਤ ਮੰਡਰਾਉਣ ਲੱਗ ਪਈ ਹੈ।

Salman khan

ਕਾਬਿਲੇਗੌਰ ਹੈ ਕਿ ਕਾਲਾ ਹਿਰਨ ਹੱਤਿਆ ਮਾਮਲੇ ਦੇ ਆਰੋਪੀ ਹਨ ਜਿਸ ਕਾਰਨ ਇਸ ਧਮਕੀ ਤੋਂ ਪਹਿਲਾਂ ਵੀ ਲਾਰੇਸ ਬਿਸ਼ਨੋਈ ਨੇ ਖੁਦ ਮੀਡੀਆ ਦੇ ਸਾਹਮਣੇ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਇਸ ਮਾਮਲੇ ਨੂੰ ਲੈਕੇ 27 ਸਤੰਬਰ ਨੂੰ ਜੋਧਪੁਰ ਦੀ ਅਦਾਲਤ ਚ ਪੇਸ਼ ਹੋਣ ਵਾਲੇ ਹਨ। ਪਰ ਇਸ ਪੇਸ਼ੀ ਤੋਂ ਪਹਿਲਾ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਦੇ ਸੋਪੂ ਗਰੁੱਪ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।

 

 

 

Leave a Reply

Your email address will not be published. Required fields are marked *