Sad News : ਨਹੀਂ ਰਹੇ ਨਾਮਵਰ ਕਾਂਗਰਸੀ ਆਗੂ ਗੁਰਬਿੰਦਰ ਸਿੰਘ ਅਟਵਾਲ

ਫਿਲੌਰ : ਨਾਮਵਰ ਕਾਂਗਰਸੀ ਆਗੂ ਹਲਕਾ ਨੂਰਮਹਿਲ ਦੇ ਸਾਬਕਾ ਵਿਧਾਇਕ, ਮੰਡੀਕਰਨ ਪੰਜਾਬ ਦੇ ਸਾਬਕਾ ਚੇਅਰਮੈਨ, ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਗੁਰਬਿੰਦਰ ਸਿੰਘ ਅਟਵਾਲ ਅੱਜ ਸਵੇਰੇ ਇਸ…

ਫਿਲੌਰ : ਨਾਮਵਰ ਕਾਂਗਰਸੀ ਆਗੂ ਹਲਕਾ ਨੂਰਮਹਿਲ ਦੇ ਸਾਬਕਾ ਵਿਧਾਇਕ, ਮੰਡੀਕਰਨ ਪੰਜਾਬ ਦੇ ਸਾਬਕਾ ਚੇਅਰਮੈਨ, ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਗੁਰਬਿੰਦਰ ਸਿੰਘ ਅਟਵਾਲ ਅੱਜ ਸਵੇਰੇ ਇਸ ਫਾਨੀ ਦੁਨੀਆ ਤੋਂ ਸਦਾ ਲਈ ਵਿਦਾ ਹੋ ਗਏ। ਉਹ 72 ਵਰ੍ਹਿਆਂ ਦੇ ਸਨ।  ਉਨ੍ਹਾਂ ਦਾ ਜਹਾਜ਼ ਸ੍ਰੀਨਗਰ ਪਹੁੰਚਣ ਵਾਲਾ ਹੀ ਸੀ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ।

ਜਹਾਜ਼ ‘ਚ ਹੀ ਯਾਤਰਾ ਕਰ ਰਹੇ ਇਕ ਡਾਕਟਰ ਨੇ ਉਨ੍ਹਾਂ ਨੂੰ ਤੁਰੰਤ ਫਸਟ ਏਡ ਦਿੱਤੀ। ਸ੍ਰੀਨਗਰ ਪਹੁੰਚਦੇ ਹੀ ਉਨ੍ਹਾਂ ਨੂੰ ਵੱਡੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੇਜਰ ਸਰਜਰੀ ਕੀਤੀ ਗਈ ਪਰ ਅੱਜ ਯਾਨੀ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਗੁਰਬਿੰਦਰ ਸਿੰਘ ਅਟਵਾਲ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਦੁਨੀਆ ਤੋਂ ਸਦਾ ਲਈ ਵਿਦਾ ਹੋ ਗਏ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਪੁੱਤਰਾਂ ਵਾਲਾ ਭਰਿਆ ਪੂਰਾ ਪਰਿਵਾਰ ਪਿੱਛੇ ਛੱਡ ਗਏ।

 

Leave a Reply

Your email address will not be published. Required fields are marked *