ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਅੱਜ ਹੀ ਕੀਵ ਖਾਲੀ ਕਰਨ ਦੇ ਹੁਕਮ, ਦੁਤਘਰ ਨੇ ਦਿੱਤਾ ਅਲਰਟ

ਨਵੀਂ ਦਿੱਲੀ- ਰੂਸ ਤੇ ਯੂਕਰੇਨ ਦੇ ਵਿਚਾਲੇ ਚੱਲ ਰਹੀ ਜੰਗ ਵਿਚ ਰੂਸ ਲਗਾਤਾਰ ਹਮਲਾਵਰ ਹੁੰਦਾ ਜਾ ਰਿਹਾ ਹੈ। ਕੱਲ ਰਾਤ ਤੋਂ ਯੂਕਰੇਨ ਦੀ ਰਾਜਧਾਨੀ ਕੀਵ…

ਨਵੀਂ ਦਿੱਲੀ- ਰੂਸ ਤੇ ਯੂਕਰੇਨ ਦੇ ਵਿਚਾਲੇ ਚੱਲ ਰਹੀ ਜੰਗ ਵਿਚ ਰੂਸ ਲਗਾਤਾਰ ਹਮਲਾਵਰ ਹੁੰਦਾ ਜਾ ਰਿਹਾ ਹੈ। ਕੱਲ ਰਾਤ ਤੋਂ ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਮਿਜ਼ਾਇਲ ਦਾਗੇ ਜਾ ਰਹੇ ਹਨ। ਖਤਰੇ ਨੂੰ ਦੇਖਦੇ ਹੋਏ ਭਾਰਤੀ ਦੂਤਘਰ ਨੇ ਸਾਰੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।

Also Read: ਜਲੰਧਰ ‘ਚ ਵੱਡੀ ਵਾਰਦਾਤ, ਕਬੱਡੀ ਖਿਡਾਰੀ ‘ਤੇ ਕੀਤੀ ਫਾਇਰਿੰਗ

ਐਡਵਾਇਜ਼ਰੀ ਵਿਚ ਸਾਰੇ ਭਾਰਤੀਆਂ ਨੂੰ ਅੱਜ ਹੀ ਕੀਵ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਉਸ ਵਿਚ ਕਿਹਾ ਗਿਆ ਹੈ ਕਿ ਜਿਸ ਨੂੰ ਜੋ ਸਾਧਨ ਮਿਲੇ, ਉਹ ਲੈ ਕੇ ਕੀਵ ਖਾਲੀ ਕਰ ਦੇਵੇ। ਦੱਸ ਦੀਏ ਕਿ ਬੀਤੇ ਦਿਨ ਬੇਲਾਰੂਸ ਦੇ ਗੋਮੇਲ ਖੇਤਰ ਵਿੱਚ ਰੂਸੀ ਅਤੇ ਯੂਕਰੇਨੀ ਵਫ਼ਦ ਵਿਚਕਾਰ ਪਹਿਲੀ ਵਾਰਤਾ ਪੂਰੀ ਹੋਈ ਹੈ। ਹੁਣ ਗੱਲਬਾਤ ਦਾ ਦੂਜਾ ਦੌਰ ਕੁਝ ਦਿਨਾਂ ‘ਚ ਬੇਲਾਰੂਸ-ਪੋਲਿਸ਼ ਸਰਹੱਦ ‘ਤੇ ਹੋਵੇਗਾ। ਇਹ ਜਾਣਕਾਰੀ ਰੂਸ ਅਤੇ ਯੂਕਰੇਨ ਦੋਵਾਂ ਨੇ ਦਿੱਤੀ ਹੈ। ਸਪੁਟਨਿਕ ਦੀ ਰਿਪੋਰਟ ਦੇ ਅਨੁਸਾਰ ਰੂਸੀ ਵਫ਼ਦ ਦੇ ਮੁਖੀ ਵਲਾਦੀਮੀਰ ਮੇਡਿੰਸਕੀ ਨੇ ਕਿਹਾ ਕਿ “ਵਾਰਤਾ ਦਾ ਅਗਲਾ ਦੌਰ ਬੇਲਾਰੂਸ-ਪੋਲਿਸ਼ ਸਰਹੱਦ ‘ਤੇ ਹੋਵੇਗਾ।” ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਮਿਖਾਈਲੋ ਪੋਡੋਲਿਕ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਦੇ ਵਫਦ ਦੂਜੇ ਦੌਰ ਦੀ ਬੈਠਕ ਤੋਂ ਪਹਿਲਾਂ ਸਲਾਹ-ਮਸ਼ਵਰੇ ਲਈ ਆਪਣੀਆਂ ਰਾਜਧਾਨੀਆਂ ਪਹੁੰਚਣਗੇ। ਪਰ ਇਸ ਪਹਿਲੀ ਗੱਲਬਾਤ ਤੋਂ ਬਾਅਦ ਰੂਸ ਨੇ ਹੋਰ ਹਮਲਾਵਰ ਰੁਖ ਅਪਣਾ ਲਿਆ ਹੈ।

Also Read: ਜੰਮੂ-ਕਸ਼ਮੀਰ: ਲਸ਼ਕਰ-ਏ-ਤੋਇਬਾ ਦਾ ਅੱਤਵਾਦੀ AK-47 ਸਣੇ ਗ੍ਰਿਫਤਾਰ

Leave a Reply

Your email address will not be published. Required fields are marked *