ਯੁਕਰੇਨ ‘ਤੇ ਰੂਸੀ ਹਮਲੇ ਜਾਰੀ, 21 ਲੋਕਾਂ ਦੀ ਹੋਈ ਮੌਤ 112 ਜ਼ਖਮੀ

ਕੀਵ : ਯੂਕਰੇਨ (Ukraine) ਦੇ ਖਾਰਕੀਵ ਸ਼ਹਿਰ (Kharkiv city) ਵਿੱਚ ਰੂਸੀ ਹਮਲੇ (Russian invasion) ਜਾਰੀ ਹਨ। ਸ਼ਹਿਰ ਦੇ ਗਵਰਨਰ ਦਾ ਦਾਅਵਾ ਹੈ ਕਿ ਇਸ ਹਵਾਈ…

ਕੀਵ : ਯੂਕਰੇਨ (Ukraine) ਦੇ ਖਾਰਕੀਵ ਸ਼ਹਿਰ (Kharkiv city) ਵਿੱਚ ਰੂਸੀ ਹਮਲੇ (Russian invasion) ਜਾਰੀ ਹਨ। ਸ਼ਹਿਰ ਦੇ ਗਵਰਨਰ ਦਾ ਦਾਅਵਾ ਹੈ ਕਿ ਇਸ ਹਵਾਈ ਹਮਲਿਆਂ (Air strikes) ‘ਚ 21 ਲੋਕਾਂ ਦੀ ਮੌਤ ਹੋਈ ਹੈ, ਉਥੇ ਹੀ 112 ਜਖ਼ਮੀ ਹਨ। ਇਸ ਤੋਂ ਇਲਾਵਾ ਖਾਰਕੀਵ (Kharkiv) ਵਿੱਚ ਹੀ ਸਥਿਤ ਮਿਲਿਟਰੀ ਅਕੈਡਮੀ (Military Academy) ਉੱਤੇ ਵੀ ਰਾਕੇਟ ਨਾਲ ਹਮਲਾ ਹੋਇਆ ਸੀ। ਉੱਥੇ ਪਿਛਲੇ 9 ਘੰਟਿਆਂ ਤੋਂ ਅੱਗ ਨਹੀਂ ਬੁਝ ਸਕੀ ਹੈ। ਯੂਕਰੇਨ ਦੇ ਗ੍ਰਹਿ ਮੰਤਰਾਲਾ (Ministry of Home Affairs) ਦੇ ਸਲਾਹਕਾਰ ਵੱਲੋਂ ਇੱਕ ਵੀਡੀਓ (Video) ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ, ਇਸ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉੱਥੇ ਪੁਲਿਸ ਵਿਭਾਗ (Police Department) ਦੀ ਬਿਲਡਿੰਗ ‘ਤੇ ਰੂਸੀ ਹਮਲਾ (Russian invasion) ਹੋਇਆ। Also Read : ਯੂਕਰੇਨ ‘ਤੇ ਹਮਲਾ ਕਰ ਖੁਦ ਰੂਸ ਹੋ ਰਿਹੈ ‘ਤਬਾਹ’, ਆਰਥਿਕ ਮੰਦੀ ਦੇ ਗੰਭੀਰ ਸੰਕਟ ‘ਚ ਫਸਿਆ ਦੇਸ਼

 Ukraine Invasion Videos Amass on Crypto Data Storage Network - Bloomberg

ਰੂਸ ਅਤੇ ਯੁਕਰੇਨ ਵਿੱਚ ਜਾਰੀ ਜੰਗ ਦਾ ਅੱਜ 7ਵਾਂ ਦਿਨ ਹੈ। ਰੂਸ ਦੀ ਫੌਜ ਯੁਕਰੇਨ ਦੀ ਰਾਜਧਾਨੀ ਕੀਵ ‘ਤੇ ਲਗਾਤਾਰ ਬੰਬਾਰੀ ਕਰ ਰਹੀ ਹੈ। ਮਿਸਾਇਲਾਂ ਦਾਗ ਰਹੀ ਹੈ। ਇਸ ਤੋਂ ਇਲਾਵਾ Kherson ਸ਼ਹਿਰ ‘ਤੇ ਰੂਸੀ ਫੌਜ ਦਾ ਕਬਜ਼ਾ ਹੋ ਗਿਆ ਹੈ ਅਤੇ ਖਾਰਕੀਵ ਵਿੱਚ ਵੀ ਉਸਦੇ ਫੌਜੀ ਪਹੁੰਚ ਗਏ ਹਨ। ਅੱਜ ਯੁਕਰੇਨ-ਰੂਸ ਵਿੱਚ ਦੂਜੇ ਦੌਰ ਦੀ ਮੀਟਿੰਗ ਹੋਣੀ ਹੈ। ਇਸ ਵਿੱਚ ਕੁੱਝ ਹੱਲ ਕੱਢਣ ਦੀ ਉਮੀਦ ਜਤਾਈ ਜਾ ਰਹੀ ਹੈ। ਜਿਸਦੇ ਨਾਲ ਲੜਾਈ ਰੁਕੇ। ਅੱਜ ਸਵੇਰੇ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪੁਤਿਨ ਨੇ ਯੁਕਰੇਨ ‘ਤੇ ਹਮਲਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ।  ਯੂਕਰੇਨ ਦਾ ਦਾਅਵਾ ਹੈ ਕਿ ਸੁਮੀ ਇਲਾਕੇ ਤੋਂ ਹੁਣ ਰੂਸੀ ਫੌਜ ਵਾਪਸ ਰੂਸ ਪਰਤ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਦੋਹਾਂ ਧਿਰਾਂ ਵਿਚਾਲੇ ਲੰਮੀ ਗੱਲਬਾਤ ਤੋਂ ਬਾਅਦ ਹੋਇਆ ਹੈ। ਬਦਲੇ ਵਿੱਚ ਦੋਹਾਂ ਨੇ ਇੱਕ-ਦੂੱਜੇ ਦੇ ਜੰਗੀ ਕੈਦੀਆਂ ਨੂੰ ਛੱਡਿਆ ਹੈ। ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਇਹ ਜਾਣਕਾਰੀ ਸੁਮੀ ਖੇਤਰੀ ਫੌਜੀ ਪ੍ਰਸ਼ਾਸਨ ਦੇ ਹੈੱਡ ਦਰਿਮਤਰੀ ਜ਼ਿਵਿਤਸਕੀ ਨੇ ਦਿੱਤੀ ਹੈ।

Leave a Reply

Your email address will not be published. Required fields are marked *