Natu Natu Oscar Award 2023: ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦੇ ਗੀਤ ਨਾਟੂ – ਨਾਟੂ ਨੇ ਆਸਕਰ 2023 ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਗੀਤ ਨੂੰ ਆਸਕਰ ਐਵਾਰਡ 2023 ਦੀ ਸਰਵੋਤਮ ਗੀਤ ਸ਼੍ਰੇਣੀ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ ਅਤੇ ਇਸ ਲਿਸਟ ‘ਚ ਸ਼ਾਮਿਲ 15 ਗੀਤਾਂ ਨੂੰ ਹਰਾ ਕੇ ਨਾਟੂ – ਨਾਟੂ ਨੇ ਬਾਜੀ ਮਾਰ ਲਈ ਹੈ।
Congratulations @mmkeeravaani @ssrajamouli
For winning Oscars for #NaatuNaatu and making India proud. Wow!Congratulations Director @EarthSpectrum Kartiki Gonsalves @guneetm for winning Best Documentary Short for #TheElephantWhisperers
This is the year of Indian cinema. pic.twitter.com/jeQIIGXUc4
— Vivek Ranjan Agnihotri (@vivekagnihotri) March 13, 2023
ਦੱਸ ਦਈਏ ਕਿ ਆਸਕਰ ਲਈ ਸ਼ਾਰਟਲਿਸਟ ਹੋਣ ਵਾਲਾ ਇਹ ਭਾਰਤ ਦਾ ਪਹਿਲਾ ਗੀਤ ਹੈ। ਪਿਛਲੇ ਸਾਲ ਅਮਰੀਕਾ ‘ਚ ਫਿਲਮ ਦੀ ਰਿਲੀਜ਼ ਤੋਂ ਬਾਅਦ ਆਰਆਰਆਰ ਗੀਤ ਨਾਟੂ – ਨਾਟੂ ਹਰਮਨ ਪਿਆਰਾ ਬਣ ਗਿਆ। ਜ਼ਿਕਰਯੋਗ ਹੈ ਕਿ ਨਾਟੂ – ਨਾਟੂ ਗੀਤ ਐੱਮਐੱਮ ਕੀਰਾਵਣੀ ਨੇ ਕੰਪੋਜ ਕੀਤਾ ਹੈ ਅਤੇ ਚੰਦਰਬੋਸ ਨੇ ਇਸਨੂੰ ਲਿਖਿਆ ਹੈ। ਗੀਤ ਨੂੰ ਜੂਨੀਅਰ ਐਨਟੀਆਰ ਅਤੇ ਰਾਮਚਰਣ ‘ਤੇ ਫਿਲਮਾਇਆ ਗਿਆ ਹੈ। ਇਹ ਗੀਤ ਹਿੰਦੀ ‘ਚ ਨੱਚੋ ਨੱਚੋ, ਤਾਮਿਲ ‘ਚ ਨੱਟੂ ਕੂਥੁ ਅਤੇ ਕੰਨੜ ‘ਚ ਹੱਲੀ ਨਾਤੂ ਦੇ ਰੂਪ ‘ਚ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੇ 80ਵੇਂ ਗੋਲਡਨ ਗਲੋਬ ਐਵਾਰਡਸ ਵਿੱਚ ਬੈਸਟ ਓਰੀਜਨਲ ਗੀਤ ਕੈਟੇਗਿਰੀ ‘ਚ ਵੀ ਐਵਾਰਡ ਜਿੱਤਿਆ ਸੀ।
RRR ਦਾ ਅਰਥ ਹੈ ਰਾਈਜ਼ ਰੋਅਰ ਰਿਵੋਲਟ। ਇਸ ਫਿਲਮ ‘ਚ ਆਲੀਆ ਭੱਟ ਨੇ ਵੀ ਕੰਮ ਕੀਤਾ ਹੈ। ਅਜਿਹੇ ‘ਚ ਆਪਣੀ ਫਿਲਮ ਨੂੰ ਸਰਬੋਤਮ ਗੀਤ ਦਾ ਆਸਕਰ ਮਿਲਣ ਤੋਂ ਬਾਅਦ ਉਨ੍ਹਾਂ ਨੇ ਤਸਵੀਰ ਰਾਹੀਂ ਖੁਸ਼ੀ ਜ਼ਾਹਰ ਕੀਤੀ ਹੈ। ਆਲੀਆ ਨੇ ਇੰਸਟਾਗ੍ਰਾਮ ‘ਤੇ ਨਾਟੂ-ਨਾਟੂ ਦੇ ਸਿਗਨੇਚਰ ਡਾਂਸ ਸਟੈਪ ਦੀਆਂ ਤਸਵੀਰਾਂ ਸ਼ੇਅਰ ਕਰਕੇ ਟੀਮ ਨੂੰ ਵਧਾਈ ਦਿੱਤੀ।



