ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਦੇ ਨੈਸ਼ਨਲ ਹਾਈਵੇ ਤੇ ਇੱਕ ਹਾਈਡ੍ਰੋਜਨ ਗੈਸ ਦੇ 380 ਸਿਲੰਡਰਾਂ ਨਾਲ ਭਰਿਆ ਟਰਾਲਾ ਪਲਟ ਗਿਆ ਜਿਸ ਨੂੰ ਅੱਗ ਲੱਗੀ ਪ੍ਰੰਤੂ ਗਨੀਮਤ ਇਹ ਰਹੀ ਕਿ ਮੌਕੇ ਤੇ ਸਮੇਂ ਸਿਰ ਫਾਇਰ ਗੇਟ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ਵਰਨਾ ਕੋਈ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਜਿਸ ਵਿੱਚ ਵੱਡਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ |
ਫਿਲਹਾਲ ਮੌਕੇ ਤੇ ਫਾਇਰ ਰੇਟ ਦੀਆਂ ਦੋ ਗੱਡੀਆਂ ਇਸ ਸਮੇਂ ਵੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਮੁੱਖ ਤੇ ਟ੍ਰੈਫਿਕ ਪੁਲਿਸ ਵੱਲੋਂ ਹਾਲਾਤਾਂ ਤੇ ਨਿਗਰਾਨੀ ਰੱਖਦੇ ਹੋਏ ਮੌਕੇ ਤੇ ਸਥਿਤੀ ਨਾਲ ਨਜਿੱਠਣ ਲਈ ਕਾਰਵਾਈ ਜਾਰੀ ਹੈ |


