ਲੁਧਿਆਣਾ : ਟ੍ਰੇਨ ਵਿਚ ਸਫਰ ਕਰਨ ਵਾਲਿਆਂ ਨੂੰ ਜ਼ਹਿਰੀਲਾ ਪਦਾਰਥ (Toxic substances) ਖਵਾ ਕੇ ਲੁੱਟਖੋਹ (Loot) ਕਰਨ ਵਾਲੇ ਗਿਰੋਹ ਦਾ ਰੇਲਵੇ ਪੁਲਿਸ (Railway Police) ਨੇ ਪਰਦਾਫਾਸ਼ ਕੀਤਾ ਹੈ। ਜਲੰਧਰ, ਲੁਧਿਆਣਾ (Jalandhar, Ludhiana) ਅਤੇ ਰਾਜਪੁਰਾ ਸਟੇਸ਼ਨ (Rajpura station) ‘ਤੇ ਯਾਤਰੀਆਂ ਨੂੰ ਨਸ਼ੀਲਾ ਜਾਂ ਫਿਰ ਜ਼ਹਿਰੀਲਾ ਪਦਾਰਥ (Toxic substances) ਦੇ ਕੇ ਲੁੱਟਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਿੰਨੋਂ ਬਿਹਾਰ ਦੇ ਰਹਿਣ ਵਾਲੇ ਹਨ। ਇਹ ਲੋਕ ਯਾਤਰੀਆਂ ਨਾਲ ਪਹਿਲਾਂ ਦੋਸਤੀ ਕਰਦੇ ਸਨ। ਇਸ ਪਿੱਛੋਂ ਜਦੋਂ ਯਾਤਰੀ ਟ੍ਰੇਨ ਵਿਚ ਸਵਾਰ ਹੋ ਜਾਂਦਾ ਸੀ ਤਾਂ ਉਸ ਦੇ ਨੇੜੇ ਬੈਠ ਜਾਂਦੇ ਸਨ। ਟ੍ਰੇਨ ਜਦੋਂ ਚੱਲਣ ਲੱਗਦੀ ਤਾਂ ਯਾਤਰੀਆਂ ਨੂੰ ਖਾਣ ਲਈ ਮਠਿਆਈ ਜਾਂ ਫਿਰ ਕੋਲਡ ਡ੍ਰਿੰਕ (Cold drink) ਆਦਿ ਆਫਰ ਕਰਦੇ। ਯਾਤਰੀ ਜਿਵੇਂ ਹੀ ਪੀਣ ਵਾਲੇ ਪਦਾਰਥ ਜਾਂ ਫਿਰ ਮਠਿਆਈ ਆਦਿ ਖਾਂਦਾ ਤਾਂ ਉਹ ਬੇਹੋਸ਼ ਹੋ ਜਾਂਦਾ। ਇਸ ਤੋਂ ਬਾਅਦ ਜ਼ਹਿਰਖੁਰਾਨੀ ਗਿਰੋਹ ਦੇ ਮੈਂਬਰ ਯਾਤਰੀ ਦਾ ਸਾਰਾ ਸਾਮਾਨ ਪੈਸੇ ਆਦਿ ਲੁੱਟ ਕੇ ਲੈ ਜਾਂਦੇ। Also Read : ਭਗਵੰਤ ਮਾਨ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼, ਚੰਡੀਗੜ੍ਹ ‘ਚ ਗਵਰਨਰ ਨਾਲ ਕੀਤੀ ਮੁਲਾਕਾਤ
ਇਸ ਗਿਰੋਹ ਦੇ ਮਾਸਟਰ ਮਾਈਂਡ ਪ੍ਰਤੋਸ਼ ਠਾਕੁਰ ਬੇਤੀਆ ਬਿਹਾਰ ਦਾ ਰਹਿਣ ਵਾਲਾ ਹੈ। ਉਸ ਨੇ ਸਿਟੀ ਰੇਲਵੇ ਸਟੇਸ਼ਨ ਜਲੰਧਰ ਵਿਚ ਬਿਹਾਰ ਜਾ ਰਹੇ ਯਾਤਰੀਆਂ ਮਿਥਿਲੇਸ਼ ਅਤੇ ਉਸ ਦੇ ਭਰਾ ਤੋਂ ਪਿਛਲੇ ਮਹੀਨੇ 18 ਫਰਵਰੀ ਨੂੰ ਪਹਿਲਾਂ ਦੋਸਤੀ ਕੀਤੀ। ਉਸ ਨੇ ਪੁੱਛਿਆ ਕਿ ਉਹ ਕਿਸ ਟ੍ਰੇਨ ਵਿਚ ਜਾ ਰਹੇ ਹਨ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਕਰਮਭੂਮੀ ਵਿਚ ਜਾ ਰਹੇ ਹਨ। ਇਸ ਤੋਂ ਬਾਅਦ ਪ੍ਰਤੋਸ਼ ਮਠਿਆਈ ਦਾ ਡੱਬਾ ਲੈ ਕੇ ਮਿਥਿਲੇਸ਼ ਦੇ ਨਾਲ ਹੀ ਟ੍ਰੇਨ ਵਿਚ ਸਵਾਰ ਹੋ ਗਿਆ। ਮਿਥੀਲੇਸ਼ ਟ੍ਰੇਨ ਵਿਚ ਉਪਰ ਵਾਲੀ ਬਰਥ ‘ਤੇ ਬੈਠ ਗਿਆ ਤਾਂ ਪ੍ਰਤੋਸ਼ ਵੀ ਉਸ ਦੇ ਕੋਲ ਬੈਠ ਗਿਆ। ਪ੍ਰਤੋਸ਼ ਨੇ ਮਿਥਿਲੇਸ਼ ਅਤੇ ਉਸ ਦੇ ਭਰਾ ਨੂੰ ਮਠਿਆਈ ਖਾਣ ਲਈ ਦਿੱਤੀ। ਦੋਹਾਂ ਨੇ ਮਠਿਆਈ ਖਾ ਲਈ। ਇਸ ਤੋਂ ਬਾਅਦ ਦੋਵੇਂ ਬੇਹੋਸ਼ ਹੋ ਗਏ। ਪ੍ਰਤੋਸ਼ ਨੇ ਦੋਹਾਂ ਦੇ ਮੋਬਾਇਲ ਫੋਨ ਅਤੇ ਦੋਵਾਂ ਦੀ ਜੇਬ ਵਿਚੋਂ 8700 ਰੁਪਏ ਚੋਰੀ ਕਰ ਲਏ। ਦੋਹਾਂ ਭਰਾਵਾਂ ਨੂੰ ਜਦੋਂ ਹੋਸ਼ ਆਇਆ ਤਾਂ ਉਹ ਲੁੱਟ ਚੁੱਕੇ ਸਨ। ਦੋਹਾਂ ਨੇ ਇਸ ਦੀ ਸ਼ਿਕਾਇਤ ਰੇਲਵੇ ਪੁਲਿਸ ਨੂੰ ਦਿੱਤੀ।
ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਤਾਂ ਸੂਚਨਾ ਦੇ ਆਧਾਰ ‘ਤੇ ਪ੍ਰਤੋਸ਼ ਨੂੰ ਜਲੰਧਰ ਵਿਚ ਹੀ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਰਿਮਾਂਡ ‘ਤੇ ਲਿਆ ਤਾਂ ਉਸ ਨੇ ਆਪਣੇ ਦੋ ਸਾਥੀਆਂ ਜੋਗਿੰਦਰ ਸ਼ਾਹ ਮੋਤੀਹਾਰੀ, ਬਿਹਾਰ ਅਤੇ ਸੰਤੋਸ਼ ਸ਼ਾਹ ਵਾਸੀ ਬਿਹਾਰ ਦੇ ਨਾਂ ਦੱਸੇ। ਪੁਲਿਸ ਨੇ ਛਾਪੇਮਾਰੀ ਕਰਕੇ ਇਨ੍ਹਾਂ ਦੋਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਗਿਰੋਹ ਦਾ ਸਰਗਨਾ ਪ੍ਰਤੋਸ਼ ਠਾਕੁਰ ਅਤੇ ਉਸ ਦੇ ਸਾਥੀ ਪੰਜਾਬ ਵਿਚ ਮੁੱਖ ਤੌਰ ‘ਤੇ ਤਿੰਨ ਸਟੇਸ਼ਨਾਂ ਜਲੰਧਰ, ਲੁਧਿਆਣਾ ਅਤੇ ਰਾਜਪੁਰਾ ਵਿਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਥੇ ਉਨ੍ਹਾਂ ਦੇ ਨਿਸ਼ਾਨੇ ‘ਤੇ ਪ੍ਰਵਾਸੀ ਮਜ਼ਦੂਰ ਹੁੰਦੇ ਸਨ। ਉਹ ਉਨ੍ਹਾਂ ਨੂੰ ਜ਼ਹਿਰੀਲਾ ਪਦਾਰਥ ਖਵਾ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਹੜੱਪ ਜਾਂਦੇ ਸਨ। ਪ੍ਰਤੋਸ਼ ਕੁਮਾਰ ਦੇ ਖਿਲਾਫ ਤਾਂ ਪਹਿਲਾਂ ਵੀ ਕਈ ਮਾਮਲੇ ਲੁੱਟਖੋਹ ਦੇ ਦਰਜ ਹਨ। ਪ੍ਰਤੋਸ਼ ਖਿਲਾਫ ਸਟੇਸ਼ਨ ‘ਤੇ ਲੁੱਟ ਦੀ ਵਾਰਦਾਤ ਵਿਚ ਸ਼ਾਮਲ ਸੀ, ਜਿਸ ਨੂੰ ਲੁਧਿਆਣਾ ਰੇਲਵੇ ਪੁਲਿਸ ਨੇ ਫੜ ਕੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਪਰ ਉਹ ਉਥੋਂ ਭਗੌੜਾ ਸੀ। ਪੁਲਿਸ ਨੇ ਪ੍ਰਤੋਸ਼ ਨੂੰ ਵਾਂਟਿਡ ਐਲਾਨ ਦਿੱਤਾ ਸੀ।



