ਸ੍ਰੀ ਅਨੰਦਪੁਰ ਸਾਹਿਬ ‘ਚ ਕੱਪੜਾ ਵਪਾਰੀ ਤੋਂ 5 ਲੱਖ ਰੁਪਏ ਦੀ ਲੁੱਟ

ਅੰਮ੍ਰਿਤਸਰ- ਬਾਜ਼ਾਰ ਟਾਹਲੀ ਸਾਹਿਬ ਨੇੜੇ ਐਤਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਭਰਾਵਾਂ ਦੇ ਢਾਬੇ ਦੇ ਪਿੱਛੇ ਵਕੀਲਾਂ ਵਾਲੀ ਗਲੀ ’ਚ ਦੋ ਮੂੰਹ ਬੰਨ੍ਹੇ ਲੁਟੇਰਿਆਂ…

ਅੰਮ੍ਰਿਤਸਰ- ਬਾਜ਼ਾਰ ਟਾਹਲੀ ਸਾਹਿਬ ਨੇੜੇ ਐਤਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਭਰਾਵਾਂ ਦੇ ਢਾਬੇ ਦੇ ਪਿੱਛੇ ਵਕੀਲਾਂ ਵਾਲੀ ਗਲੀ ’ਚ ਦੋ ਮੂੰਹ ਬੰਨ੍ਹੇ ਲੁਟੇਰਿਆਂ ਨੇ ਇਕ ਕੱਪੜਾ ਵਪਾਰੀ ਕੋਲੋਂ ਕਰੀਬ 5 ਲੱਖ ਰੁਪਏ ਲੁੱਟ ਲਏ।

Also Read: ਆਮ ਜਨਤਾ ਨੂੰ ਝਟਕਾ, 10 ਦਿਨਾਂ ‘ਚ ਪੈਟਰੋਲ ਦੀਆਂ ਕੀਮਤਾਂ 2.80 ਰੁਪਏ ਵਧੀਆਂ

ਜਾਣਕਾਰੀ ਦਿੰਦਿਆਂ ਪੀੜਤ ਵਪਾਰੀ ਜਗਜੀਵਨ ਸਿੰਘ ਬਿੱਲਾ ਨੇ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਹਰ ਹਫ਼ਤੇ ਅੰਮ੍ਰਿਤਸਰ ਦੇ ਉਕਤ ਬਾਜ਼ਾਰ ਦੀ ਗਲੀ ’ਚੋਂ ਕੱਪੜਾ ਖਰੀਦਣ ਲਈ ਆਉਂਦਾ ਹੈ । ਉਸ ਦੇ ਬੈਗ ’ਚ ਪੰਜ ਲੱਖ ਰੁਪਏ ਦੇ ਲਗਭਗ ਰਕਮ, ਚੈੱਕ ਬੁੱਕ ਅਤੇ ਜ਼ਰੂਰੀ ਕਾਗਜੀ ਦਸਤਾਵੇਜ਼ ਸਨ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ’ਚ ਪੁਲਸ ਅਧਿਕਾਰੀ ਥਾਣਾ ਮੁਖੀ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਜਲਦੀ ਹੀ ਸੀਖਾਂ ਪਿੱਛੇ ਹੋਣਗੇ।

Leave a Reply

Your email address will not be published. Required fields are marked *