ਹਰਿਆਣਾ ਵਿਚ ਸਕੂਲੀ ਬੱਚਿਆਂ ਨਾਲ ਵਾਪਰਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੀਤੇ ਦਿਨੀਂ ਇਕ ਸਕੂਲੀ ਬੱਸ ਪਲਟਣ ਕਾਰਨ ਛੇ ਸਕੂਲੀ ਬੱਚਿਆਂ ਦੀ ਮੌ.ਤ ਗਈ ਸੀ। ਇਸ ਇਸੇ ਤਰ੍ਹਾਂ ਦਾ ਇਕ ਹੋਰ ਹਾਦਸਾ ਵਾਪਰਿਆ ਹੈ। ਹੁਣ ਯਮੁਨਾਨਗਰ ਤੋਂ ਇਕ ਅਜਿਹੀ ਹੀ ਖਬਰ ਸਾਹਮਣੇ ਆਈ ਹੈ, ਜਿਸ ‘ਚ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੇ ਇਕ ਆਟੋ ਅਤੇ ਬਾਈਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ 3ਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਦੀ ਮੌ.ਤ ਹੋ ਗਈ। ਛੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਉਕਤ ਹਾਦਸਾ ਕਮਾਨੀ ਚੌਕ ‘ਤੇ ਲਾਲ ਬੱਤੀ ਨੂੰ ਜੰਪ ਕਰਦੇ ਸਮੇਂ ਵਾਪਰਿਆ। ਮਰਨ ਵਾਲੀ ਵਿਦਿਆਰਥਣ ਦੀ ਪਛਾਣ ਹਿਮਾਨੀ ਵਜੋਂ ਹੋਈ ਹੈ, ਜੋ ਤੀਜੀ ਜਮਾਤ ‘ਚ ਪੜ੍ਹਦੀ ਸੀ। ਹਾਦਸੇ ‘ਚ ਜ਼ਖ਼ਮੀ ਹੋਏ ਸਾਰੇ ਬੱਚਿਆਂ ਨੂੰ ਯਮੂਨਾਨਗਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਹਰਿਆਣਾ ਵਿਚ ਮੁੜ ਸਕੂਲੀ ਬੱਚਿਆਂ ਨਾਲ ਸੜਕ ਹਾਦਸਾ, ਤੀਜੀ ਜਮਾਤ ਦੀ ਮਾਸੂਮ ਬੱਚੀ ਦੀ ਮੌ.ਤ
ਹਰਿਆਣਾ ਵਿਚ ਸਕੂਲੀ ਬੱਚਿਆਂ ਨਾਲ ਵਾਪਰਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੀਤੇ ਦਿਨੀਂ ਇਕ ਸਕੂਲੀ ਬੱਸ ਪਲਟਣ ਕਾਰਨ ਛੇ ਸਕੂਲੀ ਬੱਚਿਆਂ ਦੀ ਮੌ.ਤ…
