ਮੁੰਬਈ : ਅੰਤਰਰਾਸ਼ਟਰੀ ਪੌਪ ਸਟਾਰ ਅਤੇ ਗਲੋਬਲ ਆਈਕਨ ਰਿਹਾਨਾ ਇਨ੍ਹੀਂ ਦਿਨੀਂ ਭਾਰਤ ਫੇਰੀ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹੈ। ਆਪਣੀ ਸਾਦਗੀ ਅਤੇ ਮਿਲਣਸਾਰ ਸੁਭਾਅ ਲਈ ਜਾਣੀ ਜਾਂਦੀ ਇਸ ਗਾਇਕਾ ਨੇ ਮੁੰਬਈ ਵਿੱਚ ਇੱਕ ਵਾਰ ਫਿਰ ਸਭ ਦਾ ਦਿਲ ਜਿੱਤ ਲਿਆ ਹੈ। ਆਪਣੇ ਬਿਊਟੀ ਬ੍ਰਾਂਡ ਦੇ ਇੱਕ ਲਾਂਚ ਇਵੈਂਟ ਦੌਰਾਨ ਰਿਹਾਨਾ ਨੇ ਅਜਿਹਾ ਕੁਝ ਕੀਤਾ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ।
ਫੋਟੋਗ੍ਰਾਫਰ ਲਈ ਰੈੱਡ ਕਾਰਪੇਟ ‘ਤੇ ਖੋਲ੍ਹੇ ਦਰਵਾਜ਼ੇ
ਇਵੈਂਟ ਦੌਰਾਨ ਜਦੋਂ ਰਿਹਾਨਾ ਰੈੱਡ ਕਾਰਪੇਟ ‘ਤੇ ਪੋਜ਼ ਦੇ ਰਹੀ ਸੀ, ਤਾਂ ਇੱਕ ਫੋਟੋਗ੍ਰਾਫਰ ਨੇ ਹਿੰਮਤ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਇੱਕ ਤਸਵੀਰ ਖਿਚਵਾਉਣ ਦੀ ਬੇਨਤੀ ਕੀਤੀ। ਆਮ ਤੌਰ ‘ਤੇ ਅਜਿਹੇ ਵੱਡੇ ਸਟਾਰ ਅਜਿਹੀ ਬੇਨਤੀ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਰਿਹਾਨਾ ਨੇ ਬੜੀ ਖੁਸ਼ੀ ਨਾਲ ‘ਹਾਂ’ ਕਿਹਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਉਸ ਫੋਟੋਗ੍ਰਾਫਰ ਨੂੰ ਆਪਣੇ ਕੋਲ ਰੈੱਡ ਕਾਰਪੇਟ ‘ਤੇ ਬੁਲਾਇਆ ਅਤੇ ਉਸ ਦੇ ਮੋਢੇ ‘ਤੇ ਪਿਆਰ ਨਾਲ ਹੱਥ ਰੱਖ ਕੇ ਤਸਵੀਰ ਖਿਚਵਾਈ। ਰਿਹਾਨਾ ਦਾ ਇਹ ਅੰਦਾਜ਼ ਦੇਖ ਕੇ ਬਾਕੀ ਫੋਟੋਗ੍ਰਾਫਰ ਵੀ ਉਤਸ਼ਾਹਿਤ ਹੋ ਗਏ, ਜਿਸ ਨੂੰ ਦੇਖ ਕੇ ਗਾਇਕਾ ਖੁਸ਼ੀ ਨਾਲ ਹੱਸਣ ਲੱਗੀ।
Rihanna posing with the photographer at the Fenty Beauty event in India 🥹 pic.twitter.com/Wj3i9J3QxX
— 𝖌𝖆𝖇 (@gabgonebad) April 24, 2026
ਪਹਿਲਾਂ ਵੀ ਭਾਰਤ ਆ ਚੁੱਕੀ ਹੈ ਰਿਹਾਨਾ
ਦੱਸਣਯੋਗ ਹੈ ਕਿ ਰਿਹਾਨਾ ਦਾ ਭਾਰਤ ਨਾਲ ਪਿਆਰ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਉਹ ਮਾਰਚ 2024 ਵਿੱਚ ਜਾਮਨਗਰ ਵਿਖੇ ਆਯੋਜਿਤ ਅਨੰਤ ਅੰਬਾਨੀ ਅਤੇ ਰਾਧਿਕਾ ਦੇ ਸ਼ਾਨਦਾਰ ਪ੍ਰੀ-ਵੇਡਿੰਗ ਫੰਕਸ਼ਨ ਵਿੱਚ ਸ਼ਾਮਲ ਹੋਈ ਸੀ। ਉਸ ਸਮੇਂ ਉਨ੍ਹਾਂ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਸਮਾਗਮ ਵਿੱਚ ਰੌਣਕਾਂ ਲਗਾ ਦਿੱਤੀਆਂ ਸਨ। ਬਾਲੀਵੁੱਡ ਦੇ ਕਈ ਦਿੱਗਜ ਸਿਤਾਰਿਆਂ ਨਾਲ ਉਨ੍ਹਾਂ ਦੀ ਮੁਲਾਕਾਤ ਨੇ ਉਦੋਂ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ।
ਪ੍ਰਸ਼ੰਸਕਾਂ ਵੱਲੋਂ ਦਰਿਆਦਿਲੀ ਦੀ ਤਾਰੀਫ
ਰਿਹਾਨਾ ਦੀ ਇਸ ਦਰਿਆਦਿਲੀ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਰਹੀ ਹੈ। ਨੇਟੀਜ਼ਨ ਲਗਾਤਾਰ ਕੁਮੈਂਟ ਕਰ ਰਹੇ ਹਨ ਕਿ ਰਿਹਾਨਾ ਸਿਰਫ਼ ਇੱਕ ਗਲੋਬਲ ਸਟਾਰ ਹੀ ਨਹੀਂ, ਸਗੋਂ ਇੱਕ ਬਹੁਤ ਹੀ ਨੇਕ ਦਿਲ ਇਨਸਾਨ ਵੀ ਹੈ। ਜਿੱਥੇ ਵੱਡੇ ਸਿਤਾਰੇ ਆਪਣੀ ਸੁਰੱਖਿਆ ਨੂੰ ਲੈ ਕੇ ਸਖ਼ਤ ਰਹਿੰਦੇ ਹਨ, ਉੱਥੇ ਰਿਹਾਨਾ ਦਾ ਇਸ ਤਰ੍ਹਾਂ ਇੱਕ ਆਮ ਫੋਟੋਗ੍ਰਾਫਰ ਨੂੰ ਮਾਣ ਦੇਣਾ ਉਨ੍ਹਾਂ ਦੀ ਵੱਡਪੁਣੇ ਨੂੰ ਦਰਸਾਉਂਦਾ ਹੈ।



