Result : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਐਲਾਨ ਕਰ ਸਕਦੈ 8ਵੀਂ ਦਾ ਨਤੀਜਾ

ਬਲਜਿੰਦਰ ਸਿੰਘ ਮਹੰਤ, ਮੁਹਾਲੀ  : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 8ਵੀਂ ਜਮਾਤ ਦੇ ਨਤੀਜਿਆਂ ਦਾ ਅੱਜ 27 ਅਪ੍ਰੈਲ ਨੂੰ ਐਲਾਨ ਕੀਤਾ ਜਾ ਸਕਦਾ ਹੈ।…

ਬਲਜਿੰਦਰ ਸਿੰਘ ਮਹੰਤ, ਮੁਹਾਲੀ  : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 8ਵੀਂ ਜਮਾਤ ਦੇ ਨਤੀਜਿਆਂ ਦਾ ਅੱਜ 27 ਅਪ੍ਰੈਲ ਨੂੰ ਐਲਾਨ ਕੀਤਾ ਜਾ ਸਕਦਾ ਹੈ। ਬੋਰਡ ਦੇ ਸੂਤਰਾਂ ਮੁਤਾਬਕ ਅੱਜ 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਜਨਤਕ ਕੀਤੀ ਜਾ ਸਕਦੀ ਹੈ। ਬੋਰਡ ਨੇ ਨਤੀਜੇ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ। 27 ਅਪ੍ਰੈਲ ਮਤਲਬ ਅੱਜ ਨਤੀਜਾ ਐਲਾਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਨੇ ਪਿਛਲੇ ਹਫ਼ਤੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ ਸੀ।

ਇੰਝ ਚੈੱਕ ਕਰੋ ਨਤੀਜਾ
PSEB ਦੀ ਅਧਿਕਾਰਿਤ ਵੈੱਬਸਾਈਟ pseb.ac.in ‘ਤੇ ਜਾਓ
ਹੋਮ ਪੇਜ਼ ‘ਤੇ ਉਪਲੱਬਧ ਰਿਜ਼ਲਟ ਲਿੰਕ ‘ਤੇ ਕਲਿੱਕ ਕਰੋ
ਖੁੱਲ੍ਹੇ ਨਵੇਂ ਪੇਜ ਉੇਤੇ 8ਵੀਂ ਦੇ ਨਤੀਜੇ ਸਬੰਧੀ ਲਿੰਕ ‘ਤੇ ਕਲਿੱਕ ਕਰੋ।
ਜ਼ਰੂਰੀ ਵੇਰਵੇ ਦਰਜ ਕਰੋ ਅਤੇ ਸਬਮਿੱਟ ‘ਤੇ ਕਲਿੱਕ ਕਰੋ
ਨਤੀਜਾ ਦੇਖੋ ਅਤੇ ਪੇਜ ਡਾਊਨਲੋਡ ਕਰ ਲਓ

Leave a Reply

Your email address will not be published. Required fields are marked *