ਡਾਂਸਰ ਸਿਮਰ ਸਿੱਧੂ ਨੂੰ ਗਾਲ੍ਹਾਂ ਕੱਢਣ ਵਾਲਿਆਂ ਨੂੰ ਰੇਸ਼ਮ ਅਨਮੋਲ ਨੇ ਵਿਖਾਇਆ ਸ਼ੀਸ਼ਾ, ਜਾਣੋ ਕੀ ਕਹਿ ਗਏ ਪੰਜਾਬੀ ਗਾਇਕ

Resham Singh Anmol on Dancer Simar Sandhu: ਬੀਤੇ ਕੁਝ ਦਿਨਾਂ ਤੋਂ ਡਾਂਸਰ ਸਿਮਰ ਸਿੱਧੂ ਦਾ ਮਾਮਲਾ ਬਹੁਤ ਭੱਖਿਆ ਹੋਇਆ ਹੈ। ਕਈ ਪੰਜਾਬੀ ਹਸਤੀਆਂ ਡਾਂਸਰ ਦੀ…

Resham Singh Anmol on Dancer Simar Sandhu: ਬੀਤੇ ਕੁਝ ਦਿਨਾਂ ਤੋਂ ਡਾਂਸਰ ਸਿਮਰ ਸਿੱਧੂ ਦਾ ਮਾਮਲਾ ਬਹੁਤ ਭੱਖਿਆ ਹੋਇਆ ਹੈ। ਕਈ ਪੰਜਾਬੀ ਹਸਤੀਆਂ ਡਾਂਸਰ ਦੀ ਹਮਾਇਤ ਵਿਚ ਆ ਰਹੀਆਂ ਹਨ। ਹੁਣ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਡਾਂਸਰ ਸਿਮਰ ਸੰਧੂ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ। ਕਲਾਕਾਰ ਨੇ ਉਨ੍ਹਾਂ ਲੋਕਾਂ ਨੂੰ ਲੰਮੇ ਹੱਥੀਂ ਲਿਆ ਹੈ, ਜੋ ਸਿਮਰ ਨੂੰ ਗਾਲ੍ਹਾਂ ਕੱਢ ਰਹੇ ਸੀ। ਦਰਅਸਲ, ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਡਾਂਸਰ ਸਿਮਰ ਸੰਧੂ ਦੇ ਹੱਕ ਵਿੱਚ ਇੱਕ ਵੀਡੀਓ ਪੋਸਟ ਕੀਤੀ ਗਈ। ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕੁਮੈਂਟ ਕਰ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਗਾਇਕ ਨੇ ਸਿਮਰ ਸਿੱਧੂ ਦੇ ਹੱਕ ਵਿੱਚ ਕਿਹਾ ਕਿ, ਕੁਝ ਲੋਕਾਂ ਲਈ ਉਹ ਕੰਜਰੀ ਹੈ ਤੇ ਕੁਝ ਲੋਕਾਂ ਲਈ ਨਾਚਾਰ ਹੈ। ਕੁਝ ਲੋਕਾਂ ਲਈ ਉਹ ਇੱਕ ਡਾਂਸਰ ਹੈ, ਇਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣ ਜਾ ਰਿਹਾ ਆ ਡਾਂਸਰ ਸਿਮਰ ਸਿੱਧੂ ਬਾਰੇ ਜਿਵੇਂ ਵੱਡੇ ਪਰਦੇ ਤੇ ਸਰਗੁਣ ਮਹਿਤਾ, ਸੋਨਮ ਬਾਜਵਾ, ਕਰੀਨਾ ਕਪੂਰ ਹੋਰ ਵੀ ਫੀਮੇਲ ਆਰਟਿਸਟ ਸਾਨੂੰ ਖੁਸ਼ੀਆਂ ਵੰਡਦੀਆਂ ਨੇ ਸਾਡਾ ਮਨੋਰੰਜਨ ਕਰਦੀਆਂ ਨੇ ਇਸੇ ਤਰੀਕੇ ਨਾਲ ਸਿਮਰ ਸਿੱਧੂ ਜਾਂ ਕੋਈ ਵੀ ਹੋਰ ਜੋ ਸਾਡੇ ਖੁਸ਼ੀਆਂ ਦੇ ਮੌਕੀਆਂ ਨੂੰ ਚਾਰ ਚੰਨ ਲਗਾਉਂਦੇ ਹਨ, ਇਨ੍ਹਾਂ ਦੀ ਵੀ ਉਨ੍ਹੀਂ ਹੀ ਇੱਜ਼ਤ ਹੈ ਆਪਣੀ ਮਾਨਸਿਕਤਾ ਬਦਲੋ, ਫਿਰ ਤੁਸੀ ਇਨ੍ਹਾਂ ਨੂੰ ਵਿਆਹਾਂ ਉੱਪਰ ਸੱਦਦੇ ਕਿਉਂ ਹੋ, ਜੇਕਰ ਤੁਸੀ ਵੀ ਇਨ੍ਹਾਂ ਨੂੰ ਸੱਦਦੇ ਹੋ ਤਾਂ ਤੁਸੀ ਵੀ ਗਲਤ ਹੋ…।
ਦੱਸ ਦੇਈਏ ਕਿ ਰੇਸ਼ਮ ਸਿੰਘ ਅਨਮੋਲ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਹਰ ਸਮਾਜਿਕ ਮੁੱਦੇ ਉੱਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਹਮਣੇ ਰੱਖਦੇ ਹਨ। ਉਨ੍ਹਾਂ ਨੂੰ ਕਿਸਾਨ ਅੰਦੋਲਨ ਦੌਰਾਨ ਵੀ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਗਿਆ। ਗਾਇਕਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੂੰ ਕਿਸਾਨ ਅੰਦੋਲਨ ਦੌਰਾਨ ਵੀ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਗਿਆ। ਗਾਇਕਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ। 

 

 

Leave a Reply

Your email address will not be published. Required fields are marked *