ਅੰਮ੍ਰਿਤਪਾਲ ਦੇ 4 ਸਾਥੀਆਂ ਦਾ ਰਿਮਾਂਡ ਹੋਇਆ ਖ਼ਤਮ, ਅੱਜ ਕੋਰਟ ’ਚ ਕੀਤੇ ਜਾਣਗੇ ਪੇਸ਼

ਅੰਮ੍ਰਿਤਸਰ: ਅੰਮ੍ਰਿਤਪਾਲ ਸਿੰਘ ਦੇ ਚਾਰ ਸਾਥੀਆਂ ਦੇ ਖਿਲਾਫ ਥਾਣਾ ਖਲਚੀਆਂ ਦੇ ਵਿੱਚ 19 ਮਾਰਚ ਨੂੰ 26 ਨੰਬਰ ਐਫਆਈਆਰ ਦਰਜ ਕੀਤੀ ਗਈ ਸੀ ਜਿਸਦੇ ਵਿੱਚ ਅੰਮ੍ਰਿਤਪਾਲ ਸਿੰਘ…

ਅੰਮ੍ਰਿਤਸਰ: ਅੰਮ੍ਰਿਤਪਾਲ ਸਿੰਘ ਦੇ ਚਾਰ ਸਾਥੀਆਂ ਦੇ ਖਿਲਾਫ ਥਾਣਾ ਖਲਚੀਆਂ ਦੇ ਵਿੱਚ 19 ਮਾਰਚ ਨੂੰ 26 ਨੰਬਰ ਐਫਆਈਆਰ ਦਰਜ ਕੀਤੀ ਗਈ ਸੀ ਜਿਸਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਵਾਲੇ ਚਾਰ ਸਾਥੀ ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਸੁਖਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਸਨ ਜਿਨ੍ਹਾਂ ਦਾ ਅੱਜ ਰਿਮਾਂਡ ਖ਼ਤਮ ਹੋ ਗਿਆ ਹੈ। ਜਿਨ੍ਹਾਂ ਨੂੰ ਅੱਜ ਬਾਬਾ ਬਕਾਲਾ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤ ’ਚ ਕਿਹਾ ਸੀ ਕਿ  ਇਨ੍ਹਾਂ ਕੋਲੋਂ ਹਥਿਆਰ ਰਿਕਵਰ ਕਰਨੇ ਹਨ ਜਿਸਦੇ ਚਲਦੇ ਬਾਬਾ ਬਕਾਲਾ ਅਦਾਲਤ ਵਲੋਂ 20 ਮਾਰਚ ਨੂੰ ਪੇਸ਼ੀ ਦੌਰਾਨ ਤਿੰਨ ਦਿਨ ਦੇ ਰਿਮਾਂਡ ਤੇ ਭੇਜਿਆ ਸੀ ਜਿਨ੍ਹਾਂ ਦਾ ਅੱਜ ਰਿਮਾਂਡ ਪੁਰਾ ਹੋ ਗਿਆ ਹੈ। 

5 ਸਾਥੀਆਂ ਉੱਤੇ ਐੱਨਐੱਸਏ ਐਕਟ

ਪੰਜਾਬ ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਤੱਥ ਚੈਕ ਕਰਕੇ ਖ਼ਬਰਾਂ ਲਗਾਈਆਂ ਜਾਣ। ਆਈਜੀ ਹੈਡ ਕੁਆਟਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ’ਤੇ ਨੈਸ਼ਨਲ ਸਕਿਓਰਿਟੀ ਐਕਟ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਫੜੇ ਗਈ ਉਸ ਦੇ 5 ਸਾਥੀਆਂ ’ਤੇ ਵੀ ਐੱਨਐੱਸਏ ਐਕਟ ਲਗਾਇਆ ਗਿਆ ਹੈ।

ਐੱਨਐੱਸਏ ਐਕਟ

ਪੁਲਿਸ ਨੇ ਅੰਮ੍ਰਿਤਪਾਲ ਦੇ ਜਿਨ੍ਹਾਂ ਪੰਜ ਸਾਥੀਆਂ ’ਤੇ ਐਨਐਸਏ ਲਗਾਇਆ ਗਿਆ ਉਨ੍ਹਾਂ ਵਿਚ ਦਲਜੀਤ ਸਿੰਘ ਕਲਸੀ, ਹਰਜੀਤ ਸਿੰਘ, ਬਸੰਤ ਸਿੰਘ, ਪ੍ਰਧਾਨ ਮੰਤਰੀ ਬਾਜੇਕੇ ਹਨ। 

ਜਾਣੋ ਕੀ ਹੈ ਐੱਨਐੱਸਏ

ਰਾਸ਼ਟਰੀ ਸੁਰੱਖਿਆ ਐਕਟ ਭਾਰਤੀ ਸੰਸਦ ਵੱਲੋਂ 23 ਸਤੰਬਰ 1980 ਨੂੰ ਜਾਰੀ ਕੀਤਾ ਗਿਆ ਸੀ। ਇਸ ਕਾਨੂੰਨ ਮੁਤਾਬਕ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਲਈ ਹਿਰਾਸਤ ਵਿਚ ਲੈ ਸਕਦੀ ਹੈ। ਇਸ ਦੇ ਨਾਲ ਹੀ ਡੀਸੀ ਦੇ ਆਰਡਰ ’ਤੇ ਜਨਤਕ ਵਿਵਸਥਾ ਵਿਚ ਵਿਘਨ ਪਾਉਣ ਤੋਂ ਰੋਕਣ ਲਈ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਜਾ ਸਕਦਾ ਹੈ। ਨਜ਼ਰਬੰਦ ਰੱਖਣ ਦੀ ਮਿਆਦ 12 ਮਹੀਨੇ ਹਨ। ਇਸ ਸਮੇਂ ਦੌਰਾਨ ਨਾ ਕੋਈ ਕਾਨੂੰਨੀ ਮਦਦ ਮਿਲੇਗੀ ਤੇ ਨਾ ਹੀ ਜ਼ਮਾਨਤ ਲਈ ਅਦਾਲਤ ਵਿਚ ਪੇਸ਼ ਕਰਨ ਦੀ ਲੋੜ ਹੁੰਦੀ ਹੈ। 

Leave a Reply

Your email address will not be published. Required fields are marked *