ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਦੇਸ਼ਾਂ ਦੀ ਕੰਪਨੀਆਂ ਵੱਲੋੰ ਲਗਾਤਾਰ ਧਾਰਮਿਕ ਚੀਜਾਂ ਦੀ ਬੇਅਦਬੀ ਕੀਤੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲੇ ਨੂੰ ਅੰਜਾਮ ਆਸਟ੍ਰੇਲਿਆ ਦੀ ਰੈੱਡ ਬਬਲ ਨਾਂ ਦੀ ਕੰਪਨੀ ਨੇ ਅੰਜਾਮ ਦਿੱਤਾ ਹੈ। ਦਸ ਦਈਏ ਕਿ ਕੰਪਨੀ ਨੇ ਔਰਤਾਂ ਦੀਆਂ ਮਿੰਨੀ ਸਕਰਟਾਂ ਤੇ ਸਿੱਖਾਂ ਅਤੇ ਹਿੰਦੂਆਂ ਦੇ ਧਾਰਮਿਕ ਚਿੰਨ੍ਹ ਛਾਪੇ ਗਏ ਹਨ ਜਿਸ ਕਾਰਨ ਉਹਨਾਂ ਨੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਹੈ। ਇਸ ਸੰਬੰਧੀ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆ ਹਨ।
ਤਸਵੀਰਾਂ ‘ਚ ਤੁੱਸੀ ਦੇਖ ਸਕਦੇ ਹੋ ਕਿ ਸਕਰਟਾਂ ਚ ਹਿੰਦੂ ਧਰਮ ਦੇ ਓਮ ਤੇ ਸਿੱਖਾਂ ਦੇ ਇਕ ਓਅੰਕਾਰ ਤੇ ਸ਼੍ਰੀ ਦਰਬਾਰ ਸਾਹਿਬ, ਤੇ ਨਿਸ਼ਾਨ ਸਾਹਿਬ ਦੇ ਚਿੰਨ੍ਹਾਂ ਦੀ ਵਰਤੋਂ ਕਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ। ਇਹਨਾਂ ਹੀ ਨਹੀਂ ਸਕਰਟ ਤੇ ਪੰਜਾਬੀ ਦੇ ਅੱਖਰ ਵੀ ਲਿਖੇ ਗਏ ਹਨ।
ਦੱਸਣਯੋਗ ਗੱਲ ਹੈ ਕਿ ਇਸ ਕੰਪਨੀ ਦਾ ਮੁੱਖ ਦਫਤਰ ਮੈਲਬੋਰਨ ਚ ਸਥਿਤ ਹੈ। ਇਹ ਕੰਪਨੀ ਲੋਕਾਂ ਨੂੰ ਆਪਣੇ ਡਿਜਾਇਨ ਵੇਚਣ ਲਈ ਇਕ ਪਲੇਟਫਾਰਮ ਦਿੰਦੀ ਹੈ। ਫਿਲਹਾਲ ਹੁਣ ਇਹ ਕੰਮ ਕਿਸੇ ਸ਼ਰਾਰਤੀ ਅਨਸਰ ਦਾ ਦੱਸਿਆ ਜਾ ਰਿਹਾ ਹੈ। ਖੈਰ ਇਸ ਤੋਂ ਪਹਿਲਾ ਵੀ ਐਮਾਜ਼ੋਨ ਤੇ ਫਲਿਪ ਕਾਰਟ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਗਿਆ ਸੀ।


