Pathankot ‘ਚ ਸਰਚ ਅਪ੍ਰੇਸ਼ਨ ਦਾ ਦੂਜਾ ਦਿਨ, ਹਾਈ ਅਲਰਟ ‘ਤੇ ਏਅਰਬੇਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਫੜੇ ਗਏ ਹਥਿਆਰਾਂ ਕਾਰਨ,  ਸੁਰੱਖਿਆ ਏਜੰਸੀਆਂ ਦਾ  ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਵਿਚ ਲਗਾਤਾਰ ਦੂਜੇ ਦਿਨ ਸਰਚ ਆਪ੍ਰੇਸ਼ਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਫੜੇ ਗਏ ਹਥਿਆਰਾਂ ਕਾਰਨ,  ਸੁਰੱਖਿਆ ਏਜੰਸੀਆਂ ਦਾ  ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਵਿਚ ਲਗਾਤਾਰ ਦੂਜੇ ਦਿਨ ਸਰਚ ਆਪ੍ਰੇਸ਼ਨ ਜਾਰੀ ਹੈ। ਇਸ ਸਰਚ ਆਪ੍ਰੇਸ਼ਨ ‘ਚ 88 ਐਸਪੀ, 253 ਡੀਐਸਪੀ, 358 ਇੰਸਪੈਕਟਰ, 307 ਸਬ ਇੰਸਪੈਕਟਰਾਂ ਸਮੇਤ 5,000 ਕਰਮਚਾਰੀਆਂ ਨੂੰ ਡਿਊਟੀ  ‘ਤੇ ਲਗਾਇਆ ਗਿਆ ਹੈ।

ਇਸ ਆਪ੍ਰੇਸ਼ਨ ‘ਚ ਪੰਜਾਬ ਕਾਊਂਟਰ ਇੰਟੈਲੀਜੇਂਸੀ, ਏਅਰਫੋਰਸ, ਆਰਮੀ, ਬੀਐਸਐਫ ਅਤੇ ਐਨਆਈਏ ਦੇ ਅਧਿਕਾਰੀ ਸ਼ਾਮਲ ਹਨ। ਹਰ ਵਿਭਾਗ ਲਗਾਤਾਰ ਇਨਪੁਟ ਸਾਂਝਾ ਕਰ ਰਿਹਾ ਹੈ। ਸੁਰੱਖਿਆ ਏਜੰਸੀਆਂ ਕੋਲ ਅਜਿਹੀ ਜਾਣਕਾਰੀ ਹੈ ਕਿ ਆਈਐਸਆਈ ਨੇ ਡਰੋਨਾਂ ਤੋਂ ਹਥਿਆਰ ਅਤੇ ਅਸਲਾ ਵੀ ਭੇਜਿਆ ਹੈ। ਪਠਾਨਕੋਟ ਏਅਰਬੇਸ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।

ਇਸ ਨਾਲ ਹੀ ਲੱਗਦੇ ਹੋਰ ਸਰਹੱਦੀ ਖੇਤਰਾਂ ਨੇ ਵੀ ਰੈਡ ਅਲਰਟ ਦਾ ਐਲਨ ਕੀਤਾ  ਹੈ।  ਦੱਸ ਦੇਇਏ ਇਸ ਦਾ ਕਾਰਨ ਪਾਕਿਸਤਾਨ ਤੋਂ ਦਿਸਿਆ ਡਰੋਨ ਹੈ, ਜਿਸ ਤੋਂ ਪੰਜਾਬ ਦੇ  ਸਰਹੱਦੀ ਖੇਤਰਾਂ ‘ਚ ਖ਼ਤਰਾ ਦਿੱਖ ਰਿਹਾ ਹੈ।

ਖੁਫੀਆ ਜਾਣਕਾਰੀ ਮੁਤਾਬਿਕ ਤਿਉਹਾਰਾਂ ਦੇ ਮੌਸਮ ਵਿਚ ਅੱਤਵਾਦੀ ਹਮਲਾ ਹੋ ਸਕਦਾ ਹੈ। ਹਾਈ ਅਲਰਟ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਕੇਂਦਰ ਤੋਂ 25 ਪੈਰਾ ਮਿਲਟਰੀ ਫੋਰਸ ਕੰਪਨੀਆਂ ਮੰਗੀਆਂ ਹਨ। ਹਾਈ ਅਲਰਟ ਚਲਦਿਆਂ ਪੰਜਾਬ ਪੁਲਿਸ ਦੀ ਛੁੱਟੀ ਵੀ ਰੱਦ ਕਰ ਦਿੱਤੀ ਹੈ।

ਸਰਚ ਅਪ੍ਰੇਸ਼ਨ ਦਾ ਕਿ ਹੈ ਕਾਰਨ ਦੇਖੋ ਵੀਡੀਓ

ਹਾਈ ਅਲਰਟ ‘ਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਸਾਰੀਆਂ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ ।ਸਾਰੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਪ੍ਰਸ਼ਾਸਨ ਨੇ ਇਸ ਸੰਬੰਧੀ ਲੈਟਰ ਵੀ ਸਰਕੂਲੇਟ ਕੀਤਾ ਹੈ।

ਨਾਲ ਹੀ ਸਾਰੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਨੇ ਇਸ ਸੰਬੰਧੀ ਲੈਟਰ ਵੀ ਸਰਕੂਲੇਟ ਕੀਤਾ ਹੈ। ਇਸ ਦੇ ਨਾਲ ਹੀ ਬਖਤਰਬੰਦ ਗੱਡੀਆਂ ਵੀ ਪੁਲਿਸ ਫੋਰਸ ਦੇ ਨਾਲ ਇੰਟਰਸੇਟ ਪੁਆਇੰਟਾਂ ਅਤੇ ਸੰਵੇਦਨਸ਼ੀਲ ਨਾਕਿਆਂ ‘ਤੇ ਤਾਇਨਾਤ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *