ਡਾਕ ਵਿਭਾਗ ‘ਚ GDS ਦੀਆਂ 12,828 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ, ਪੜ੍ਹੋ ਪੂਰੀ ਡਿਟੇਲ

India Post GDS Recruitment 2023 : ਡਾਕ ਵਿਭਾਗ ਵਿਚ ਗ੍ਰਾਮੀਣ ਡਾਕ ਸੇਵਕ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਸ਼ਨੀਵਾਰ 20…

India Post GDS Recruitment 2023 : ਡਾਕ ਵਿਭਾਗ ਵਿਚ ਗ੍ਰਾਮੀਣ ਡਾਕ ਸੇਵਕ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਸ਼ਨੀਵਾਰ 20 ਮਈ ਨੂੰ ਗ੍ਰਾਮੀਣ ਡਾਕ ਸੇਵਕ (GDS) ਆਨਲਾਈਨ ਐਂਗੇਜਮੈਂਟ-ਸਪੈਸ਼ਲ ਸਾਈਕਲ ਮਈ 2023 ਦੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਡਾਕ ਵਿਭਾਗ ਨੇ ਸੋਮਵਾਰ ਯਾਨੀ ਅੱਜ 22 ਮਈ ਤੋਂ ਇਸ਼ਤਿਹਾਰੀ 12,828 ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਮੀਦਵਾਰ GDS ਭਰਤੀ ਪੋਰਟਲ, indiapostgdsonline.gov.in ‘ਤੇ ਨਿਰਧਾਰਤ ਆਖਰੀ ਮਿਤੀ 11 ਜੂਨ 2023 ਤਕ ਅਪਲਾਈ ਕਰ ਸਕਦੇ ਹਨ। ਡਾਕ ਵਿਭਾਗ ਵੱਲੋਂ ਜਾਰੀ GDS ਭਰਤੀ ਮਈ 2023 ਦੇ ਨੋਟੀਫਿਕੇਸ਼ਨ ਅਨੁਸਾਰ, ਬ੍ਰਾਂਚ ਡਾਕਘਰਾਂ ਵਿੱਚ ਬ੍ਰਾਂਚ ਪੋਸਟਮਾਸਟਰ (BPM), ਸਹਾਇਕ ਬ੍ਰਾਂਚ ਪੋਸਟਮਾਸਟਰ (ABPM) ਵਜੋਂ 12 ਹਜ਼ਾਰ ਤੋਂ ਵੱਧ ਗ੍ਰਾਮੀਣ ਡਾਕ ਸੇਵਕਾਂ ਦੀ ਭਰਤੀ ਕੀਤੀ ਜਾਣੀ ਹੈ।

ਇਹ ਤਿੰਨ ਪੜਾਅ ਹਨ – ਰਜਿਸਟ੍ਰੇਸ਼ਨ, ਅਪਲਾਈ ਆਨਲਾਈਨ ਤੇ ਫੀਸ ਦਾ ਭੁਗਤਾਨ। ਅਰਜ਼ੀ ਦੀ ਫੀਸ 100 ਰੁਪਏ ਹੈ, ਜਿਸ ਦਾ ਭੁਗਤਾਨ ਆਨਲਾਈਨ ਸਾਧਨਾਂ ਰਾਹੀਂ ਕਰਨਾ ਪਵੇਗਾ। SC, ST, ਦਿਵਯਾਂਗ ਤੇ ਮਹਿਲਾ ਉਮੀਦਵਾਰਾਂ ਨੂੰ ਫੀਸ ਅਦਾ ਕਰਨ ਦੀ ਲੋੜ ਨਹੀਂ ਹੈ। ਬਿਨੈ-ਪੱਤਰ ਜਮ੍ਹਾਂ ਕਰਨ ਤੋਂ ਬਾਅਦ ਉਮੀਦਵਾਰ 12 ਤੋਂ 14 ਜੂਨ 2023 ਦੇ ਵਿਚਕਾਰ ਆਪਣੀ ਅਰਜ਼ੀ ਵਿੱਚ ਗਲਤੀ ਸੁਧਾਰ ਜਾਂ ਸੋਧ ਕਰਨ ਦੇ ਯੋਗ ਹੋਣਗੇ।

Leave a Reply

Your email address will not be published. Required fields are marked *