ਰੈਡਮੀ K30 ਦੇ ਨਾਲ ਆ ਸਕਦਾ ਹੈ, ਸਮਾਰਟ ਸਪੀਕਰ ! ਜਾਣੋ ਲੌਨਚਿੰਗ ਡੇਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਰੈਡਮੀ K30 ਸਮਾਰਟਫੋਨ ਨੂੰ Xiomi ਦੇ ਸਬ ਬ੍ਰਾਂਡ ਰੈਡਮੀ ਦੁਆਰਾ 10 ਦਸੰਬਰ ਨੂੰ ਚੀਨ ਵਿੱਚ ਲਾਂਚ ਕੀਤਾ ਜਾਣਾ ਹੈ। ਪਤਾ ਚਲਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਰੈਡਮੀ K30 ਸਮਾਰਟਫੋਨ ਨੂੰ Xiomi ਦੇ ਸਬ ਬ੍ਰਾਂਡ ਰੈਡਮੀ ਦੁਆਰਾ 10 ਦਸੰਬਰ ਨੂੰ ਚੀਨ ਵਿੱਚ ਲਾਂਚ ਕੀਤਾ ਜਾਣਾ ਹੈ। ਪਤਾ ਚਲਿਆ ਹੈ ਕਿ, ਕੰਪਨੀ ਇਸ ਦਿਨ  Poco F2  ਵੀ ਲਾਂਚ ਕਰ ਸਕਦੀ ਹੈ।  ਹਾਲਾਂਕਿ, ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।  ਮਿਲੀ ਜਾਣਕਾਰੀ ਮੁਤਾਬਿਕ, ਇਸ ਈਵੈਂਟ ਵਿੱਚ ਕੁਝ ਹੋਰ ਉਤਪਾਦਾਂ ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ।  ਇੱਕ ਨਵੀਂ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ, ਕਿ ਰੇਡਮੀ ਵੱਲੋਂ 10 ਦਸੰਬਰ ਨੂੰ ਇਕ ਸਮਾਰਟ ਸਪੀਕਰ ਅਤੇ ਇਕ ਰਾਉਟਰ ਵੀ ਲਾਂਚ ਕੀਤਾ ਜਾਵੇਗਾ।

Gizmochina  ਦੀ ਇੱਕ ਰਿਪੋਰਟ ਦੇ ਅਨੁਸਾਰ, Xiomi ਸਮੂਹ ਦੇ ਉਪ ਪ੍ਰਧਾਨ ਅਤੇ ਰੈਡਮੀ ਬ੍ਰਾਂਡ ਦੇ ਜਨਰਲ ਮੈਨੇਜਰ Lu weibing ਨੇ ਇੱਕ ਤਾਜ਼ਾ ਇੰਟਰਵਿਓ ਵਿੱਚ ਕੁਝ ਗੱਲਾਂ ਦਾ ਖੁਲਾਸਾ ਕੀਤਾ ਹੈ। Xiomi ਨੇ ਇਕ ‘1 + 4 + X’ ਮਾਡਲ ਅਪਣਾਇਆ ਹੈ।  ਇੱਥੇ ‘4’ ਉਤਪਾਦਾਂ ਦੀਆਂ ਚਾਰ ਸ਼੍ਰੇਣੀਆਂ ਦੇ ਹਵਾਲਿਆਂ ਲਈ ਇਸ ਦੀ ਵਰਤੋ ਕੀਤੀ ਗਈ ਹੈ।  ਇਸ ਵਿੱਚ ਸਮਾਰਟ ਟੀਵੀ, ਨੋਟਬੁੱਕ, ਰਾਉਟਰ ਅਤੇ ਸਮਾਰਟ ਸਪੀਕਰ ਸ਼ਾਮਲ ਹਨ।

ਕੁਝ ਮਹੀਨੇ ਪਹਿਲਾਂ Xiomi ਦੇ ਰੈਡਮੀ ਬ੍ਰਾਂਡ ਨੇ ਆਪਣੇ ਨਵੇਂ ਲੈਪਟਾਪ ਅਤੇ ਸਮਾਰਟ ਟੀਵੀ ਮਾੱਡਲਾਂ ਨੂੰ ਵੀ ਲਾਂਚ ਕੀਤਾ ਸੀ।  ਰਿਪੋਰਟ ਦੇ ਅਨੁਸਾਰ ਕੰਪਨੀ ਦਸੰਬਰ ਵਿੱਚ ਦੋ ਹੋਰ ਨਵੇਂ ਉਤਪਾਦ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਹਲੇ ਤੱਕ ਇਨ੍ਹਾਂ ਡਿਵਾਈਸਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।  ਕਿਹਾ ਜਾ ਰਿਹਾ ਹੈ ਕਿ, ਉਨ੍ਹਾਂ ਨੂੰ ਰੈੱਡਮੀ K30 ਨਾਲ ਲਾਂਚ ਕੀਤਾ ਜਾਵੇਗਾ। ਸੰਭਾਵਨਾ ਹੈ ਕਿ Xiomi ਦੇ ਹੋਰ ਉਤਪਾਦਾਂ ਦੀ ਤਰ੍ਹਾਂ, ਉਨ੍ਹਾਂ ਦੀ ਕੀਮਤ ਵੀ ਆਮ ਆਦਮੀ ਦੀ ਜੇਬ ਤੱਕ ਹੋਵੇਗੀ।

ਰੈੱਡਮੀ K30 ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰੀਏ ਤਾਂ ਇਕ ਲੀਕ ਹੋਈ ਰਿਪੋਰਟ ਦੇ ਅਨੁਸਾਰ ਇਸ ਵਿੱਚ ਇੱਕ 6.6 ਇੰਚ ਦੀ ਐਲਸੀਡੀ ਡਿਸਪਲੇਅ ਹੈ, ਜਿਸ ਵਿੱਚ 120Hz ਰਿਫਰੈਸ਼ ਰੇਟ, ਡਿਉਲ ਪੰਚ-ਹੋਲ ਕੱਟਆਉਟ ਦੇ ਨਾਲ ਫੁੱਲ-ਸਕ੍ਰੀਨ ਡਿਜ਼ਾਇਨ, ਕੁਆਲਕਾਮ ਸਨੈਪਡ੍ਰੈਗਨ 730 G ਪ੍ਰੋਸੈਸਰ ਅਤੇ 27W ਫਾਸਟ ਚਾਰਜਿੰਗ ਸਮੇਤ 5,000mAh  ਦੀ ਬੈਟਰੀ ਵੀ ਮਿਲੇਗੀ। ਇਸ ਵਿੱਚ ਸੁਰੱਖਿਆ ਲਈ ਸਾਈਡ ਮਾਉਂਟਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। ਨਾਲ ਹੀ, ਇਹ ਸਮਾਰਟਫੋਨ ਐਂਡਰਾਇਡ 10-ਅਧਾਰਿਤ MIUI 11 ‘ਤੇ ਚੱਲੇਗਾ।

ਫੋਟੋਗ੍ਰਾਫੀ ਲਈ ਕਵਾਡ ਕੈਮਰਾ ਸੈੱਟਅਪ ਹੋਵੇਗਾ। ਰਿਪੋਰਟਾਂ ਦੇ ਅਨੁਸਾਰ, ਇਸ ਵਿੱਚ 60 ਐਮਪੀ ਆਈਐਮਐਕਸ 686 ਪ੍ਰਾਇਮਰੀ ਸੈਂਸਰ, 8 ਐਮਪੀ ਟੈਲੀਫੋਟੋ ਕੈਮਰਾ, 13 ਐਮ ਪੀ ਵਾਈਡ ਐਂਗਲ ਕੈਮਰਾ ਅਤੇ 2 ਐਮ ਪੀ ਡੈਪਥ ਸੈਂਸਰ ਮਿਲੇਗਾ। ਸੈਲਫੀ ਲਈ, ਇਸ ‘ਚ 32 ਐਮਪੀ ਪ੍ਰਾਇਮਰੀ ਸੈਲਫੀ ਕੈਮਰਾ ਅਤੇ ਇੱਕ ਟੌਫ ਸੈਂਸਰ ਮਿਲੇਗਾ।

 

Leave a Reply

Your email address will not be published. Required fields are marked *