ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਇਲੈਕਟ੍ਰਿਕ ਵ੍ਹੀਕਲ ਨਾਲ ਜੁੜੇ ਕਈ ਸਟਾਰਟਅਪ ਸ਼ੁਰੂ ਹੋ ਰਹੇ ਹਨ। ਉਥੇ ਹੀ ਈ-ਵ੍ਹੀਕਲ ਦੀ ਵਿਕਰੀ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵਲੋਂ ਡੀਲਰ ਅਤੇ ਗਾਹਕ ਦੋਹਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਵਿਚਾਲੇ ਬੰਗਲੁਰੂ ਦੇ ਕੁਝ ਸਟਾਰਟਅੱਪ ਨੇ ਪੈਟਰੋਲ ਸਕੂਟਰ ਨੂੰ ਇਲੈਕਟ੍ਰਿਕ ਵਿਚ ਕਨਵਰਟ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਯਾਨੀ ਹੁਣ ਤੁਹਾਨੂੰ ਨਵਾਂ ਈ-ਸਕੂਟਰ ਖਰੀਦਣ ਦੀ ਲੋੜ ਨਹੀਂ ਹੈ। ਬੰਗਲੁਰੂ ਵਿਚ ਰਾਈਡ ਸ਼ੇਅਰਿੰਗ ਸਟਾਰਟਅੱਪ ਕੰਪਨੀ ਬਾਊਂਸ ਨੇ ਅਜਿਹੀ ਹੀ ਸਕੀਮ ਸ਼ੁਰੂ ਕੀਤੀ ਹੈ। ਕੰਪਨੀ ਕਿਸੇ ਵੀ ਪੈਟਰੋਲ ਇੰਜਣ ਵਾਲੇ ਸਕੂਟਰ ਵਿਚ ਇਲੈਕਟ੍ਰਿਕ ਮੋਟਰ ‘ਤੇ ਇਕ ਬੈਟਰੀ ਲਗਾ ਕੇ ਉਸ ਨੂੰ ਇਲਾਕਟ੍ਰਿਕ ਸਕੂਟਰ ਵਿਚ ਬਦਲ ਦਿੰਦੀ ਹੈ। ਇਸ ਦੇ ਲਈ ਕੰਪਨੀ ਸਿਰਫ 20 ਹਜ਼ਾਰ ਰੁਪਏ ਚਾਰਜ ਕਰਦੀ ਹੈ। ਬਾਉਂਸ ਹੁਣ ਤੱਕ ਇਕ ਹਜ਼ਾਰ ਤੋਂ ਜ਼ਿਆਦਾ ਪੁਰਾਣੇ ਸਕੂਟਰ ਨੂੰ ਇਲੈਕਟ੍ਰਿਕ ਸਕੂਟਰ ਵਿਚ ਬਦਲ ਚੁੱਕੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਕੰਪਨੀ ਪੁਰਾਣੇ ਸਕੂਟਰ ਵਿਚ ਇਕ ਰੈਟ੍ਰੋਫਿਟ ਕਿੱਟ ਲਗਾਉਂਦੀ ਹੈ ਜਿਸ ਵਿਚ ਇਲੈਕਟ੍ਰਿਕ ਮੋਟਰ, ਬੈਟਰੀ ਸ਼ਾਮਲ ਹੁੰਦੀ ਹੈ। ਸਕੂਟਰ ਵਿਚ ਜੋ ਬੈਟਰੀ ਕਿੱਟ ਲਗਾਈ ਜਾਂਦੀ ਹੈ, ਉਸ ਤੋਂ ਸਿੰਗਲ ਚਾਰਜ ‘ਤੇ ਉਹ 65 ਕਿਲੋਮੀਟਰ ਤੱਕ ਚੱਲਦਾ ਹੈ। ਇਹ ਕਿੱਟ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਵਲੋਂ ਸਰਟੀਫਾਈਡ ਰਹਿੰਦੀ ਹੈ।
Read more- ਜੌਲੀਗ੍ਰਾਂਟ ਏਅਰਪੋਰਟ ਅਤੇ ਰਿਸ਼ੀਕੇਸ਼ ਦੇ ਵਿਚਾਲੇ ਰਾਨੀਪੋਖਰੀ ਦਾ ਪੁਲ ਢਹਿ-ਢੇਰੀ, ਕਈ ਵਾਹਨ ਨਦੀ ਵਿਚ ਡਿੱਗੇ
ਬਾਊਂਸ ਦੇ ਕੋ ਫਾਊਂਡਰ ਵਿਵੇਕਾਨੰਦ ਹੱਲੇਕਰੇ ਨੇ ਦੱਸਿਆ ਕਿ ਕੰਪਨੀ ਨੇ ਪਾਇਲਟ ਪ੍ਰਾਜੈਕਟ ਦੇ ਰੂਪ ਵਿਚ ਪੁਰਾਣੇ ਰਸਮੀ ਸਕੂਟਰ ਨੂੰ ਇਲੈਕਟ੍ਰਿਕ ਸਕੂਟਰ ਵਿਚ ਬਦਲਣਾ ਸ਼ੁਰੂ ਕੀਤਾ ਸੀ। ਬਾਅਦ ਵਿਚ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਪੈਟਰੋਲ ਸਕੂਟਰ ਨੂੰ ਇਲੈਕਟ੍ਰਿਕ ਵਿਚ ਬਦਲਣ ਦਾ ਬਹੁਤ ਵੱਡਾ ਬਾਜ਼ਾਰ ਸਾਬਿਤ ਹੋ ਸਕਦਾ ਹੈ। ਉਨ੍ਹਾਂ ਦੀ ਕੰਪਨੀ ਇਨ੍ਹਾਂ ਸਕੂਟਰ ਓਨਰਸ ਲਈ ਸਰਵਿਸ ਸੈਂਟਰ ਵੀ ਖੋਲ ਰਹੀ ਹੈ। ਬਾਊਂਸ ਤੋਂ ਬਾਅਦ ਹੁਣ ਦੂਜੀਆਂ ਕੰਪਨੀਆਂ ਨੇ ਵੀ ਇਸ ਕੰਮ ਨੂੰ ਸ਼ੁਰੂ ਕੀਤਾ ਹੈ, ਜਿਸ ਵਿਚ ਐਟਰੀਓ ਅਤੇ ਮੇਲਾਡਾਥ ਆਟੋ ਕੰਪੋਨੈਂਟ ਸ਼ਾਮਲ ਹਨ। ਮੇਲਾਡਾਥ ਤਾਂ ਅਜਿਹੀ ਹਾਈਬ੍ਰਿਡ ਕਿੱਟ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਕਿਸੇ ਵੀ ਪੁਰਾਣੇ ਪੈਟਰੋਲ ਸਕੂਟਰ ਨੂੰ ਆਸਾਨੀ ਨਾਲ ਇਲੈਕਟ੍ਰਿਕ ਹਾਈਬ੍ਰਿਡ ਸਕੂਟਰ ਵਿਚ ਬਦਲਿਆ ਜਾ ਸਕਦਾ ਹੈ। ਯਾਨੀ ਇਸ ਸਕੂਟਰ ਨੂੰ ਲੋੜ ਪੈਣ ‘ਤੇ ਪੈਟਰੋਲ ਜਾਂ ਇਲੈਕਟ੍ਰਿਕ ਕਿਸੇ ਵੀ ਮੋਡ ਵਿਚ ਚਲਾਇਆ ਜਾ ਸਕੇਗਾ। ਮੇਲਾਡਾਥ ਇਸ ਦੇ ਲਈ 40 ਹਜ਼ਾਰ ਰੁਪਏ ਤੱਕ ਚਾਰਜ ਕਰੇਗੀ।



