ਚੰਡੀਗੜ੍ਹ– ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕਿਸਾਨ ਆਗੂ ਰੁਲਦੂ ਸਿੰਘ ਨੂੰ ਵਿਦੇਸ਼ੀ ਫੋਨ ਨੰਬਰਾਂ ਰਾਹੀਂ ਧਮਕੀਆਂ ਮਿਲੀਆਂ ਹਨ। ਅਣਪਛਾਤੇ ਵਿਅਕਤੀ ਨੇ ਵਿਦੇਸ਼ ਤੋਂ ਗਰੁੱਪ ਕਾਲ ਰਾਹੀਂ ਧਮਕੀ ਦਿੱਤੀ ਗਈ ਹੈ। ਇਸ ਧਮਕੀ ਭਰੀ ਫੋਨ ਕਾਲ ਬਾਰੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸੂਚਿਤ ਕੀਤਾ ਹੈ।
Also Read: ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪਰਿਵਾਰ ਨਾਲ ਕਰ ਰਹੇ ਦੁੱਖ ਸਾਂਝਾ (Video)
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਧਮਕੀਆਂ ਭਰੀਆਂ ਕਾਲਾਂ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ। ਇਸ ਤੋਂ ਪਹਿਲਾਂ ਕੱਲ੍ਹ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਵਿੱਚ ਲੱਗੀ ਮਾਨਸਾ ਪੁਲਿਸ ਨੂੰ ਧਮਕੀ ਮਿਲੀ ਸੀ ਕਿ ਉਹ ਕੇਸ ਦੀ ਜਾਂਚ-ਪੜਤਾਲ ਛੱਡ ਦੇਵੇ ਅਤੇ ਜ਼ਿਆਦਾ ਭੱਜ-ਨੱਠ ਨਾ ਕਰੇ। ਅਜਿਹਾ ਨਾ ਕਰਨ ‘ਤੇ ਅੰਜਾਮ ਭੁਗਤਣ ਲਈ ਕਿਹਾ ਗਿਆ ਹੈ। ਇਹ ਧਮਕੀ ਮਾਨਸਾ ਪੁਲਿਸ ਦੇ ਐਸਐਚਓ ਨੂੰ ਫੋਨ ਰਾਹੀਂ ਵਿਦੇਸ਼ ਤੋਂ ਆਈ ਫੋਨ ਕਾਲ ਰਾਹੀਂ ਦਿੱਤੀ ਗਈ ਹੈ।
Also Read: ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ ‘ਤੇ ਵੀ ਵਿਜੀਲੈਂਸ ਦੀ FIR
ਦੱਸ ਦੇਈਏ ਕਿ ਮਾਨਸਾ ਪੁਲਿਸ ਵੱਲੋਂ ਲਗਾਤਾਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਕੇਸ ਨਾਲ ਜੁੜੇ ਵੱਖ-ਵੱਖ ਗੈਂਗਸਟਰਾਂ ਦਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਦਿਨ ਮਾਨਸਾ ਪੁਲਿਸ ਦੇ ਐਸਐਸਪੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਨੇ ਉਨ੍ਹਾਂ ਨੂੰ ਕਈ ਸੁਰਾਗ਼ ਹੱਥ ਲੱਗੇ ਹਨ ਅਤੇ ਇਸ ਸਬੰਧੀ ਵੀਡੀਓ ਵੀ ਮਿਲੀ ਹੈ। ਵਿਦੇਸ਼ੀ ਨੰਬਰਾਂ ਤੋਂ ਪੁਲਿਸ ਅਧਿਕਾਰੀਆਂ ਨੂੰ ਆਈ ਇਸ ਧਮਕੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗੈਂਗਸਟਰਾਂ ਵੱਲੋਂ ਗਾਇਕਾਂ ਅਤੇ ਸਲਮਾਨ ਖਾਨ ਸਣੇ ਉਨ੍ਹਾਂ ਦੇ ਪਿਤਾ ਨੂੰ ਧਮਕੀਆਂ ਵੀ ਮਿਲੀਆਂ ਹਨ।





