ਕੀ Bigg Boss 13 ‘ਚ ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ ਦੀ ਬਣੇਗੀ Love Story ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Bigg Boss ਦੇ ਘਰ ਚ ਹਰ ਵਾਰ ਕਈ ਲਵ ਸਟੋਰੀ ਬਣਦੀਆਂ ਹਨ ਤੇ ਕਈ ਲਵ ਸਟੋਰੀਆਂ ਇਸ ਘਰ ਚ ਆਉਣ ਤੋਂ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Bigg Boss ਦੇ ਘਰ ਚ ਹਰ ਵਾਰ ਕਈ ਲਵ ਸਟੋਰੀ ਬਣਦੀਆਂ ਹਨ ਤੇ ਕਈ ਲਵ ਸਟੋਰੀਆਂ ਇਸ ਘਰ ਚ ਆਉਣ ਤੋਂ ਬਾਅਦ ਖਤਮ ਵੀ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਹੀ Bigg Boss 13 ਦੇ ਦੂਜੇ ਐਪੀਸੋਡ ਚ ਕਈ ਕਨੈਕਸ਼ਨ ਬਣਨ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਵਾਰ ਇਸ ਘਰ ਚ  ਰਸ਼ਮੀ ਦੇਸਾਈ  ਤੇ ਸਿਧਾਰਥ ਸ਼ੁਕਲਾ ਦੇ ਵਿਚਾਲੇ ਕੁਝ ਕਨੈਕਸ਼ਨ ਦੇਖਣ ਨੂੰ ਮਿਲ ਸਕਦਾ ਹੈ।

rashmi desai and sidharth shukla

ਦਸ ਦਈਏ ਕਿ ਰਸ਼ਮੀ ਦੇਸਾਈ ਨੇ ਸਿਧਾਰਥ ਸ਼ੁਕਲਾ ਦੇ ਨਾਲ ਬੈੱਡ ਸ਼ੇਅਰ ਕਰਨ ਤੋਂ ਮੰਨ੍ਹਾ ਕਰ ਦਿੱਤਾ ਸੀ। ਪਰ ਹੁਣ ਜਿਵੇਂ ਹੀ ਦੂਜਾ ਐਪੀਸਡ ਸਾਹਮਣੇ ਆਇਆ ਤਾਂ ਰਸ਼ਮੀ ਦੇਸਾਈ ਦੀ ਭਾਵਨਾਵਾਂ ਸਾਹਮਣੇ ਆਇਆ ਹਨ। ਜਿਸ ਤੋਂ ਬਾਅਦ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਇਹਨਾਂ ਦੋਹਾਂ ਵਿਚਾਲੇ ਕੁਝ ਤਾਂ ਮਨੋਰੰਜਕ ਦੇਖਣ ਨੂੰ ਮਿਲ ਸਕਦਾ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸ਼ੋਅ ਚ ਹੋਈ ਪਹਿਲੇ ਏਲੀਮੀਨੇਸ਼ਨ ਟਾਸਕ ਦੌਰਾਨ ਰਸ਼ਮੀ ਦੇਸਾਈ ਨੇ ਸਿਧਾਰਥ ਨੂੰ ਦਿਲ ਨਹੀਂ ਦਿੱਤਾ ਹਾਲਾਂਕਿ ਰਸ਼ਮੀ ਦੇਸਾਈ ਨੇ ਅਜਿਹਾ ਕਰਨ ਤੇ ਆਪਣੀ ਸਫਾਈ ਵੀ ਦਿੱਤੀ।

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸਿਧਾਰਤ ਦੇ ਨਾਲ ਗੱਲ ਕਰਨ ਦੀ ਗੱਲ ਆਖੀ। ਰਸ਼ਮੀ ਨੇ ਇਹ ਵੀ ਕਿਹਾ ਕਿ ਉਹ ਇਕ ਦੂਜੇ ਨੂੰ ਜਾਣਦੇ ਹਨ ਚਾਹੇ ਕੁਝ ਹੋਵੇ ਅਸੀਂ ਨਾਲ ਹਾਂ। ਇਸ ਤੇ ਪਾਰਸ ਕਹਿੰਦੇ ਹਨ ਕਿ ਉਹਨਾਂ ਨੂੰ ਗੱਲ ਕਰ ਲੈਣੀ ਚਾਹੀਦੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਨੂੰ ਦੋਹਾਂ ਨੂੰ ਨਾਲ ਦੇਖ ਕੇ ਸਾਰਿਆਂ ਨੂੰ ਬਹੁਤ ਚੰਗਾ ਲੱਗੇਗਾ।

Leave a Reply

Your email address will not be published. Required fields are marked *