ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ ਬੌਸ 13 ਵਿੱਚ, ਦੀਪਿਕਾ ਪਾਦੁਕੋਣ ਅਤੇ ਵਿਕਰਾਂਤ ਮੈਸੀ ਇਸ ਹਫ਼ਤੇ ਆਪਣੀ ਫਿਲਮ ਛਪਾਕ ਦੇ ਪ੍ਰਚਾਰ ਲਈ ਲਕਸ਼ਮੀ ਅਗਰਵਾਲ ਦੇ ਨਾਲ ਸ਼ੋਅ ਵਿੱਚ ਸ਼ਾਮਲ ਹੋਏ। ਸ਼ੋਅ ਵਿੱਚ, ਲਕਸ਼ਮੀ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ਾਂ ਬਾਰੇ ਦੱਸਿਆ, ਜਿਸ ਨਾਲ ਬਿਗ ਬੌਸ ਦੇ ਘਰ ਦੇ ਕੰਟੇਸਟੰਟ ਦੇ ਨਾਲ-ਨਾਲ ਦਰਸ਼ਕਾਂ ਦੀ ਅੱਖਾਂ ਵੀ ਭਿੱਜ ਗਈਆਂ।
ਲਕਸ਼ਮੀ ਨੇ ਕੰਟੇਸਟੰਟ ਨਾਲ ਮੁੰਹ ਦਿਖਾਈ ਟਾਸਕ ਕੀਤਾ, ਜਿਸ ‘ਚ ਹਰੇਕ ਮੈਂਬਰ ਨੂੰ ਆਪਣੀ ਜਿੰਦਗੀ ਦੇ ਅਜਿਹੇ ਸੱਚ ਨੂੰ ਸਾਹਮਣੇ ਰੱਖਣਾ ਸੀ, ਜਿਸ ਬਾਰੇ ਉਹ ਸੋਚਣਾਂ ਵੀ ਨਹੀਂ ਚਾਹੁੰਦੇ। ਇਸ ਟਾਸਕ ‘ਚ ਰਸ਼ਮੀ ਨੇ ਆਪਣੀ ਜਿੰਦਗੀ ਦੇ ਸਭ ਤੋਂ ਕੜਵੇ ਸੱਚ ਨੂੰ ਬਿਆਨ ਕੀਤਾ। ਰਸ਼ਮੀ ਨੇ ਦੱਸਿਆ ਕਿ, ਬਚਪਨ ‘ਚ ਉਸ ਨੂੰ ਲੜਕੀ ਹੋਣ ‘ਤੇ ਘਰ ਵਾਲੇ ਹੀ ਮਿਣੇ ਮਾਰਦੇ ਸੀ।
.@deepikapadukone aaj le jayengi gharwalon ko ek special joyride par ghar se bahar!
Watch this tonight at 9 PM.Anytime on @justvoot @Vivo_India @BeingSalmanKhan #BiggBoss13 #BiggBoss #BB13 #SalmanKhan pic.twitter.com/83fXY5fbRm
— Bigg Boss (@BiggBoss) January 11, 2020
ਰਸ਼ਮੀ ਨੇ ਕਿਹਾ ਕਿ, ਉਨ੍ਹਾਂ ਦੇ ਜਨਮ ਤੋਂ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰ, ਉਨ੍ਹਾਂ ਦੇ ਪਿਤਾ, ਉਨ੍ਹਾਂ ਦੀ ਮਾਂ ਨੂੰ ਬਹੁਤ ਕੁੱਝ ਸੁਣਾਉਂਦੇ ਸਨ, ਤਸੀਹੇ ਦਿੰਦੇ ਸੀ, ਕਿਉਂਕਿ ਰਸ਼ਮੀ ਦੀ ਮਾਂ ਇਕ ਗਰੀਬ ਪਰਿਵਾਰ ਤੋਂ ਸੀ। ਰਸ਼ਮੀ ਨੇ ਦੱਸਿਆ ਕਿ, ਉਨ੍ਹਾਂ ਦੇ ਪਿਤਾ ਹੋਕੇ ਵੀ ਉਨ੍ਹਾਂ ਦੇ ਨਾਲ ਨਹੀਂ ਸਨ, ਕਿਉਂਕਿ ਉਨ੍ਹਾਂ ਦੇ ਮਾਂ-ਪਾਪਾ ਦੀ ਕਦੇ ਵੀ ਬਣਦੀ ਨਹੀਂ ਸੀ। ਰਸ਼ਮੀ ਨੇ ਕਿਹਾ ਕਿ, ਬਚਪਨ ਤੋਂ ਹੀ ਲੋਕ ਉਨ੍ਹਾਂ ਨੂੰ ਮਨਹੂਸ ਕਹਿੰਦੇ ਸਨ।
Team #Chhapaak se gharwalon ne share ki apni kuch painful stories.
Watch this tonight at 9 PM.Anytime on @justvoot @Vivo_India @BeingSalmanKhan @deepikapadukone @masseysahib @TheLaxmiAgarwal #BiggBoss13 #BiggBoss #BB13 #SalmanKhan pic.twitter.com/kbeggzaA8x
— Bigg Boss (@BiggBoss) January 11, 2020
ਰਸ਼ਮੀ ਨੇ ਦੱਸਿਆ ਕਿ, ਉਨ੍ਹਾਂ ਦੀ ਮਾਨਸਿਕਤਾ ਵੀ ਉਸੇ ਤਰ੍ਹਾਂ ਦੀ ਹੋ ਗਈ ਸੀ ਅਤੇ ਉਨ੍ਹਾਂ ਦੀ ਅਜਿਹੀ ਸੋਚ ਬਣ ਚੁੱਕੀ ਸੀ ਕਿ, ਲੜਕੀ ਹੋਣਾਂ ਬਹੁਤ ਵੱਡਾ ਪਾਪ ਹੈ। ਰਸ਼ਮੀ ਨੇ ਕਿਹਾ ਕਿ, ਇਸ ਚਲਦਿਆਂ ਉਨ੍ਹਾਂ ਨੇ ਜਹਿਰ ਵੀ ਖਾ ਲਿਆ ਸੀ, ਕਿਉਂਕਿ ਉਨ੍ਹਾਂ ਨੂੰ ਅਜਿਹਾ ਲੱਗਦਾ ਸੀ ਕਿ, ਬੇਟੀ ਹੋ ਕੇ ਉਨ੍ਹਾਂ ਨੇ ਬਹੁਤ ਵੱਡਾ ਪਾਪ ਕੀਤਾ ਹੈ।
ਰਸ਼ਮੀ ਨੇ ਜਹਿਰ ਖਾਉਂਣ ਤੋਂ ਕੁਝ ਘੰਟਿਆਂ ਬਾਅਦ ਆਪਣੀ ਮਾਸੀ ਨੂੰ ਦੱਸਿਆ ਕਿ, ਉਨ੍ਹਾਂ ਨੇ ਜਹਿਰ ਖਾ ਲਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਰਸ਼ਮੀ ਨੇ ਦੱਸਿਆ ਕਿ, ਉਸ ਕਦਮ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਇੰਨਾ ਮਜਬੂਤ ਬਣਾ ਲਿਆ ਕਿ, ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਪਰੇਸ਼ਾਨ ਕੀਤਾ, ਪਰ ਉਹ ਕਦੇ ਨਹੀਂ ਟੁੱਟੀ।

