ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੋਰਾਹਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਦੱਸ ਦਈਏ ਦੋਰਾਹਾ ਚ ਇਕ 7 ਸਾਲਾ ਬੱਚੀ ਦੇ ਨਾਲ ਦੋ ਨੌਜਵਾਨਾਂ ਨੇ ਆਪਣੀ ਹੈਵਾਨਿਅਤ ਦਾ ਸ਼ਿਕਾਰ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਬੱਚੀ ਆਰੋਪੀ ਨੌਜਵਾਨਾਂ ਦੇ ਮਾਮੇ ਦੀ ਲੜਕੀ ਸੀ। ਜਿਹਨਾਂ ਨਾਲ ਉਹਨਾਂ ਨ ਪਹਿਲਾ ਬਲਾਤਕਾਰ ਕੀਤਾ ਉਸ ਤੋਂ ਬਾਅਦ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਬੱਚੀ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਪਹਿਲਾ ਆਪਣੇ ਮਾਮੇ ਦੇ ਨਾਲ ਬੈਠ ਕੇ ਸ਼ਰਾਬ ਪੀਤੀ ਫਿਰ ਉਸ ਤੋਂ ਬਾਅਦ ਬੱਚੀ ਨੂੰ ਅਗਵਾ ਕਰ ਲੈ ਗਏ। ਤੇ ਆਪਣੀ ਹੈਵਾਨਿਅਤ ਦਾ ਸ਼ਿਕਾਰ ਬਣਾਇਆ। ਇਸ ਤੋਂ ਉਸਨੂੂੰ ਮੌਤੇ ਦੇ ਘਾਟ ਉਤਾਰ ਦਿੱਤਾ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਆਰੋਪਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


