ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਹੋਵੇ ਜਾ ਹੋਵੇ ਹਰਿਆਣਾ ਕੁੜੀਆਂ ਕਿਤੇ ਵੀ ਸੁੱਰਖਿਅਤ ਨਹੀਂ ਹਨ। ਸਰਕਾਰਾਂ ਕੁੜੀਆਂ ਦੀਆਂ ਸੁੱਰਖਿਆਂ ਨੂੰ ਲੈਕੇ ਲੱਖਾਂ ਹੀ ਦਾਅਵੇ ਕਰ ਰਹੀ ਹੈ ਇਸਦੇ ਬਾਵਜੁਦ ਵੀ ਕੁੜੀਆਂ ਸੁਰੱਖਿਅਤ ਨਹੀਂ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 14 ਸਾਲਾ ਲੜਕੀ ਦੇ ਨਾਲ ਬਲਾਤਕਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਲੜਕੀ ਆਪਣੇ ਨਾਨੀ ਦੇ ਘਰ ਜਾ ਰਹੀ ਸੀ ਪਰ ਰਸਤੇ ਵਿੱਚ ਆਰੋਪੀ ਨੇ ਉਸਨੂੰ ਆਪਣੇ ਨਾਲ ਲੈ ਗਿਆ ਤੇ ਉਸਦੀ ਇੱਜਤ ਨੂੰ ਤਾਰ ਤਾਰ ਕਰ ਦਿੱਤਾ। ਆਰੋਪੀ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁੜੀ ਨੂੰ ਧਮਕਾਇਆ ਕੀ ਉਹ ਇਸ ਗੱਲ ਨੂੰ ਕਿਸੇ ਨੂੰ ਵੀ ਨਾ ਦੱਸੇ ਪਰ ਲੜਕੀ ਨੇ ਆਪਣੇ ਨਾਲ ਹੋਏ ਘਿਨੌਣੇ ਕੰਮ ਬਾਰੇ ਨੂੰ ਆਪਣੀ ਨਾਨੀ ਨੂੰ ਦੱਸ ਦਿੱਤਾ।
ਦੂਜੇ ਪਾਸੇ ਪੀੜਿਤ ਲੜਕੀ ਦੇ ਪਰਿਜਨਾਂ ਨੇ ਆਰੋਪੀ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਪੁਲਿਸ ਇਸ ਮਾਮਲੇ ਤੇ ਸਖਤ ਕਾਰਵਾਈ ਕਰ ਰਹੀ ਹੈ।


