ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਪਾਸੇ ਜਿੱਥੇ ਨਿਰਭਿਆ ਨੂੰ ਇਨਸਾਫ ਦਿਵਾਉਣ ਦੇ ਲਈ ਜਹਦੋ ਜਹਿਦ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਦਸ ਦਈਏ ਕਿ ਦੁਆਬੇ ’ਚ 14 ਸਾਲਾਂ ਨਾਬਾਲਿਗ ਲੜਕੀ ਦੇ ਨਾਲ ਜਬਰ ਜਨਾਹ ਮਾਮਲੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ 14 ਸਾਲਾਂ ਲੜਕੀ ਆਪਣੀ ਦਾਦੀ ਤੇ ਚਾਚਾ ਦੇ ਨਾਲ ਲੇਡੀਜ਼ ਸੰਗੀਤ ਤੇ ਗਈ ਸੀ ਇਸ ਦੌਰਾਨ ਗਲੀ ਦੇ ਹੀ ਇਕ ਲੜਕੇ ਨੇ ਉਸਨੂੰ ਉੱਥੋਂ ਲੈੇ ਗਿਆ ਤੇ ਉਸਦੇ ਨਾਲ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ।ਮੁਲਜ਼ਮ ਨੌਜਵਾਨ ਨੇ ਪੀੜਤ ਲੜਕੀ ਦੇ ਚਾਚੇ ਦੇ ਨਾਲ ਕੁੱਟਮਾਰ ਕੀਤੀ। ਨਾਲ ਹੀ ਉਸਨੇ ਧਮਕੀ ਦਿੱਤੀ ਕਿ ਜੇਕਰ ਉਹ ਇਸ ਬਾਰੇ ਕੋਈ ਵੀ ਐਕਸ਼ਨ ਲੈਣਗੇ ਤਾਂ ਉਹਨਾਂ ਦਾ ਅੰਜਾਮ ਬਹੁਤ ਬੁਰਾ ਹੋਵੇਗਾ। ਇਸ ਤੋਂ ਬਾਅਦ ਪੀੜਤਾ ਦੀ ਹਾਲਤ ਜਿਆਦਾ ਖਰਾਬ ਹੋਣ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਉੱਥੇ ਹੀ ਇਸ ਮਾਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ। ਿਫਿਲਹਾਲ ਪੁਲਿਸ ਮੁਲਜਮ ਦੀ ਭਾਲ ਕਰ ਰਹੀ ਹੈ।

