ਸ਼ਾਹਰੁਖ ਖਾਨ ਦੇ ਗੁਆਂਢੀ ਬਣਨਗੇ ਰਣਵੀਰ ਸਿੰਘ, ਮੁੰਬਈ ‘ਚ ਖਰੀਦਿਆ 119 ਕਰੋੜ ਦਾ ਲਗਜ਼ਰੀ ਅਪਾਰਟਮੈਂਟ

ਮੁੰਬਈ– ਬਾਲੀਵੁੱਡ ਦੇ ਮਸ਼ਹੂਰ ਅਤੇ ਪਾਵਰ ਕਪਲ ਕਹੇ ਜਾਣ ਵਾਲੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਹੁਣ ਜਲਦ ਹੀ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੇ ਗੁਆਂਢੀ…

ਮੁੰਬਈ– ਬਾਲੀਵੁੱਡ ਦੇ ਮਸ਼ਹੂਰ ਅਤੇ ਪਾਵਰ ਕਪਲ ਕਹੇ ਜਾਣ ਵਾਲੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਹੁਣ ਜਲਦ ਹੀ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੇ ਗੁਆਂਢੀ ਬਣਨ ਜਾ ਰਹੇ ਹਨ। ਰਣਵੀਰ ਸਿੰਘ ਨੇ ਸਾਗਰ ਰੇਸ਼ਮ ਰਿਹਾਇਸ਼ੀ ਟਾਵਰ ਵਿਚ ਇੱਕ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਹੈ। ਇਸ ਘਰ ਰਾਹੀਂ ਉਨ੍ਹਾਂ ਨੂੰ ਬੈਂਡਸਟੈਂਡ ਤੋਂ ਅਰਬ ਸਾਗਰ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲੇਗਾ। 

Also Read: ‘ਮੱਤੇਵਾੜਾ ਪ੍ਰੋਜੈਕਟ ਹੋਵੇਗਾ ਰੱਦ’, ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ

ਰਣਵੀਰ-ਦੀਪਿਕਾ ਦਾ ਨਵਾਂ ਘਰ
ਰਣਵੀਰ ਸਿੰਘ ਨੇ ਨਵਾਂ ਘਰ ਖਰੀਦਿਆ ਹੈ। ਹਾਲਾਂਕਿ ਇਹ ਅਪਾਰਟਮੈਂਟ ਅਜੇ ਨਿਰਮਾਣ ਅਧੀਨ ਹੈ। ਉਨ੍ਹਾਂ ਨੇ ਜਿਸ ਅਪਾਰਟਮੈਂਟ ਦੀ ਡੀਲ ਕੀਤੀ ਹੈ, ਉਸ ਤੋਂ ਸਮੁੰਦਰ ਦਾ ਬਹੁਤ ਹੀ ਸੁੰਦਰ ਦ੍ਰਿਸ਼ ਦਿਖਾਈ ਦਿੰਦਾ ਹੈ। ਖਬਰਾਂ ਮੁਤਾਬਕ ਅਦਾਕਾਰ ਨੇ ਇਹ ਘਰ ਕਰੀਬ 119 ਕਰੋੜ ਰੁਪਏ ‘ਚ ਖਰੀਦਿਆ ਹੈ। ਇਹ ਉਨ੍ਹਾਂ ਦੇ ਨਵੇਂ ਘਰ ਨੂੰ ਦੇਸ਼ ਦੇ ਕਿਸੇ ਵੀ ਹੋਰ ਅਪਾਰਟਮੈਂਟ ਦੇ ਮੁਕਾਬਲੇ ਸਭ ਤੋਂ ਮਹਿੰਗੇ ਸੌਦਿਆਂ ਵਿੱਚੋਂ ਇੱਕ ਬਣਾਉਂਦਾ ਹੈ।

ਖਾਸ ਗੱਲ ਇਹ ਹੈ ਕਿ ਇਹ ਅਪਾਰਟਮੈਂਟ ਸ਼ਾਹਰੁਖ ਖਾਨ ਦੇ ਮੰਨਤ ਅਤੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਵਿਚਕਾਰ ਪੈਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅਪਾਰਟਮੈਂਟ ਟਾਵਰ ਦੀ 16ਵੀਂ, 17ਵੀਂ, 18ਵੀਂ ਅਤੇ 19ਵੀਂ ਮੰਜ਼ਿਲ ‘ਤੇ ਸਥਿਤ ਹੈ। ਇਸ ਦਾ ਕੁੱਲ ਕਾਰਪੇਟ ਖੇਤਰ 11,266 ਵਰਗ ਫੁੱਟ ਅਤੇ 1,300 ਵਰਗ ਫੁੱਟ ਦੀ ਵਿਸ਼ੇਸ਼ ਛੱਤ ਹੈ। ਦੱਸਿਆ ਜਾ ਰਿਹਾ ਹੈ ਕਿ ਰਣਵੀਰ ਨੂੰ ਇਸ ਘਰ ਦੇ ਨਾਲ 19 ਪਾਰਕਿੰਗ ਏਰੀਆ ਅਲਾਟ ਕੀਤੇ ਗਏ ਹਨ।

Also Read: ਵਿਜੇ ਮਾਲਿਆ ਨੂੰ 4 ਮਹੀਨੇ ਦੀ ਸਜ਼ਾ ਤੇ 2000 ਰੁਪਏ ਜੁਰਮਾਨਾ, ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ

ਮਹਿੰਗੀ ਜਾਇਦਾਦ ਦਾ ਮਾਲਕ ਰਣਵੀਰ ਸਿੰਘ
ਜਾਇਦਾਦ ਦੇ ਰੇਟਾਂ ਦੀ ਗੱਲ ਕਰੀਏ ਤਾਂ ਉਸ ਖੇਤਰ ਵਿਚ ਪ੍ਰਤੀ ਵਰਗ ਫੁੱਟ ਦਾ ਰੇਟ 1 ਲੱਖ ਰੁਪਏ ਹੈ। ਰਣਵੀਰ ਨੇ ਇਹ ਘਰ Oh Five Media Works LLP ਦੇ ਮਾਧਿਅਮ ਤੋਂ ਖਰੀਦਿਆ ਹੈ, ਜਿਸ ਵਿਚ ਰਣਵੀਰ ਖੁਦ ਤੇ ਉਸਦੇ ਪਿਤਾ ਨਿਰਦੇਸ਼ਕ ਹਨ। ਰਣਵੀਰ ਨੇ ਇਸ ਘਰ ਲਈ ਰੈਵੇਨਿਊ ਵਿਭਾਗ ਨੂੰ 7.13 ਕਰੋੜ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਹੈ।

ਅਭਿਨੇਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਨੂੰ ਹਾਲ ਹੀ ਵਿਚ ਫਿਲਮ ਜੈਸ਼ਭਾਈ ਜੋਰਦਾਰ ਵਿਚ ਦੇਖਿਆ ਗਿਆ ਸੀ। ਨਾਲ ਹੀ ਉਨ੍ਹਾਂ ਦਾ ਬਿਅਰ ਗ੍ਰਿਸਲ ਦੇ ਨਾਲ ਮੈਨ Vs ਵਾਈਲਡ ਦਾ ਐਪੀਸੋਡ ਵੀ ਹਾਲ ਹੀ ਵਿਚ ਸਟ੍ਰੀਮ ਕੀਤਾ ਗਿਆ ਹੈ। ਅਦਾਕਾਰ ਦੀ ਅਗਲੀ ਫਿਲਮ ਰੋਹਿਤ ਸ਼ੈੱਟੀ ਦੀ ਸਰਕਸ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਕਰਨ ਜੌਹਰ ਦੀ ਰੌਕੀ ਅਤੇ ਰਾਣੀ ਦੀ ਲਵ ਸਟੋਰੀ ਵੀ ਜਲਦ ਹੀ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਸ਼ੋਅ ਕੌਫੀ ਵਿਦ ਕਰਨ ‘ਤੇ ਇਸ ਫਿਲਮ ਦਾ ਪ੍ਰਚਾਰ ਵੀ ਕੀਤਾ।

Leave a Reply

Your email address will not be published. Required fields are marked *