ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਮਾਮਲੇ ਚ ਸੁਨਾਰੀਆ ਜੇਲ੍ਹ ਚ ਸਜਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਮੁਲਾਕਾਤ ਆਖਿਰਕਾਰ ਹਨੀਪ੍ਰੀਤ ਨੇ ਮੁਲਾਕਾਤ ਕਰ ਹੀ ਲਈ। ਦਸ ਦਈਏ ਕਿ ਆਈ-20 ਕਾਰ ਚ ਬੈਠ ਕੇ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਲਈ ਆਈ ਸੀ।
ਦੋਹਾਂ ਵਿਚਾਲੇ ਤਹਿ ਸਮੇਂ ਤੱਕ ਹੀ ਗੱਲਬਾਤ ਕੀਤੀ ਗਈ। ਕਾਬਿਲੇਗੌਰ ਹੈ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆਂ ਜੇਲ੍ਹ ਚ ਬੰਦ ਹੈ ਇੱਥੇ ਹੀ ਹਨੀਪ੍ਰੀਤ ਨੇ ਰਾਮ ਰਹੀਮ ਦੇ ਨਾਲ ਮੁਲਾਕਾਤ ਕੀਤੀ।
ਜਿਕਰ-ਏ-ਖਾਸ ਹੈ ਕਿ ਜਦੋ ਤੋਂ ਹਨੀਪ੍ਰੀਤ ਜੇਲ੍ਹ ਚੋਂ ਬਾਹਰ ਆਈ ਹੈ ਉਦੋਂ ਤੋਂ ਹੀ ਉਹ ਰਾਮ ਰਹੀਮ ਨੂੰ ਮਿਲਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ। ਪਰ ਹਰ ਵਾਰ ਉਸਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਰੋਕ ਦਿੱਤਾ ਜਾਂਦਾ ਪਰ ਇਸ ਵਾਰ ਹਨੀਪ੍ਰੀਤ ਨੇ ਰਾਮ ਰਹੀਮ ਦੇ ਨਾਲ ਮੁਲਾਕਾਤ ਕਰ ਹੀ ਲਈ।

