ਮੁੰਬਈ- ਰਾਖੀ ਸਾਵੰਤ ਡਰਾਮਾ ਕਵੀਨ ਹੈ। ਉਹ ਕਿਸੇ ਨਾ ਕਿਸੇ ਕਾਰਨ ਖਬਰਾਂ ਵਿਚ ਬਣੀ ਰਹਿੰਦੀ ਹੈ। ਰਾਖੀ ਸਾਵੰਤ ਨੇ ਬਿੱਗ ਬਾਸ ਸੀਜ਼ਨ 14 ਵਿਚ ਸਾਰਿਆਂ ਦਾ ਮਨੋਰੰਜਨ ਕੀਤਾ ਸੀ। ਉਦੋਂ ਤੋਂ ਰਾਖੀ ਜ਼ਿਆਦਾ ਡਿਮਾਂਡ ਵਿਚ ਆ ਗਈ ਹੈ। ਰਾਖੀ ਸਾਵੰਤ ਤਕਰੀਬਨ ਰੋਜ਼ਾਨਾ ਹੀ ਪੈਪਰਾਜ਼ੀ ਦੇ ਕੈਮਰੇ ਵਿਚ ਕੈਦ ਹੁੰਦੀ ਹੈ। ਮੀਡੀਆ ਦੇ ਸਾਹਮਣੇ ਆਉਂਦੇ ਹੀ ਰਾਖੀ ਆਪਣੇ ਫੈਨਸ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਚਾਹੇ ਉਹ ਵਿਚਾਲੇ ਸੜਕ ਉੱਤੇ ਹੀ ਡਾਂਸ ਕਰਨਾ ਕਿਉਂ ਨਾ ਹੋਵੇ।
ਪੜੋ ਹੋਰ ਖਬਰਾਂ: ਪੰਜਾਬ ਕਾਂਗਰਸ ਕਲੇਸ਼ ਵਿਚਾਲੇ ਵੱਡੀ ਖਬਰ, ਸਾਬਕਾ ਮੁੱਖ ਮੰਤਰੀ ਨੇ ਚੁੱਕੀ ਹਰੀਸ਼ ਰਾਵਤ ਨੂੰ ਬਦਲਣ ਦੀ ਮੰਗ
View this post on Instagram
ਰਾਖੀ ਸਾਵੰਤ ਦਾ ਇਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ। ਜਿਥੇ ਉਹ ਨਾਗਿਨ ਫੇਮ ਤੇ ਇਸ਼ਕਬਾਜ਼ ਫੇਮ ਅਭਿਨੇਤਰੀ ਸੁਰਭਿ ਚੰਦਨਾ ਦੇ ਨਾਲ ਸੜਕ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਰਾਖੀ ਤੇ ਸੁਰਭਿ ਦੇ ਇਸ ਵਾਇਰਲ ਵੀਡੀਓ ਵਿਚ ਦੋਵੇਂ ਪੈਪਰਾਜ਼ੀ ਨੂੰ ਪੋਜ਼ ਦਿੰਦੀਆਂ ਹਨ ਤੇ ਗੱਲਬਾਤ ਕਰਦੇ ਨਜ਼ਰ ਆਉਂਦੀਆਂ ਹਨ। ਰਾਖੀ ਸੁਰਭਿ ਨੂੰ ਆਪਣੇ ਗਾਣੇ ਵਿਚ ਐਂਟਰੀ ਉੱਤੇ ਡਾਂਸ ਕਰਵਾਉਂਦੀ ਹੈ।
ਪੜੋ ਹੋਰ ਖਬਰਾਂ: ਖੱਟੜ ਦੇ ‘ਮੂੰਹ ਮਿੱਠੇ’ ਵਾਲੇ ਬਿਆਨ ‘ਤੇ ਰਾਜੇਵਾਲ ਦਾ ਜਵਾਬ, ਕਿਹਾ-‘ਚੰਗੇ ਕੰਮ ਦੀ ਕਰਨੀ ਚਾਹੀਦੀ ਹੈ ਪ੍ਰਸ਼ੰਸਾ’
ਵੀਡੀਓ ਵਿਚ ਸੁਰਭਿ ਆਪਣੀ ਗੱਡੀ ਤੋਂ ਬਾਹਰ ਨਿਕਲਦੀ ਹੈ ਤੇ ਰਾਖੀ ਨੂੰ ਗਲੇ ਲਾਉਂਦੀ ਹੈ। ਉਹ ਰਾਖੀ ਨੂੰ ਕਹਿੰਦੀ ਹੈ ਕਿ ਮੈਂ ਜਿਥੇ ਵੀ ਹੁੰਦੀ ਹਾਂ ਤੁਹਾਡੇ ਪੈਪਰਾਜ਼ੀ ਦੇ ਨਾਲ ਇੰਟਰਵਿਊ ਦੇਖਦੀ ਹਾਂ। ਤੁਸੀਂ ਬਿੱਗ ਬਾਸ ਦੇ ਬਾਰੇ ਵਿਚ ਅਪਡੇਟ ਦਿੰਦੇ ਹੋ, ਦੁਨੀਆ ਵਿਚ ਕੀ ਚੱਲ ਰਿਹਾ ਹੈ ਉਹ ਦੱਸਦੇ ਹੋ, ਬਿਨਾਂ ਮਾਸਕ ਦੇ ਘੁੰਮ ਰਹੇ ਲੋਕਾਂ ਨੂੰ ਝਾੜਦੇ ਹੋ।
ਪੜੋ ਹੋਰ ਖਬਰਾਂ: ਬਿਜਲੀ ਸਮਝੌਤਿਆਂ ਉੱਤੇ ਪੰਜਾਬ CM ਦਾ ਵੱਡਾ ਬਿਆਨ, ਕਿਹਾ-‘ਨਹੀਂ ਰੱਦ ਹੋ ਸਕਦੇ ਸਾਰੇ ਸਮਝੌਤੇ’



