ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲਾਲਾਬਾਦ ‘ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਲਈ ਚੋਣ ਪ੍ਰਚਾਰ ਕਰ ਰਹੇ ਹਨ।
ਦਸ ਦਈਏ ਕਿ ਰੋਡ ਸ਼ੋਅ ਦੌਰਾਨ ਸੁਰੱਖਿਆਂ ਕਰਮਚਾਰੀਆਂ ਦੇ ਨਾਲ ਰਾਜਾ ਵੜਿੰਗ ਦੀ ਹੱਥੋਪਾਈ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰੋਡਸ਼ੋਅ ਵਾਲੀ ਬੱਸ ਚ ਆਪਣੇ ਸਮਰਥਕ ਨੂੰ ਲੈਕੇ ਇਹ ਵਿਵਾਦ ਹੋਇਆ ਸੀ। ਜਿਸ ਕਾਰਨ ਮੌਕੇ ਤੇ ਮੌਜੂਦ ਪੁਲਿਸ ਨੇ ਕਾਫੀ ਮੁਸ਼ਕਿਲਾਂ ਦੇ ਨਾਲ ਮਾਮਲੇ ਨੂੰ ਕਾਬੂ ‘ਚ ਕੀਤਾ।

